ਪੰਜਾਬ ਨੇ ਛੱਤੀਸਗੜ੍ਹ ਨੂੰ 238 ਦੌੜਾਂ ''ਤੇ ਕੀਤਾ ਢੇਰ

11/02/2017 4:15:17 AM

ਰਾਏਪੁਰ— ਮਨਪ੍ਰੀਤ ਸਿੰਘ ਗਰੇਵਾਲ ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੰਜਾਬ ਨੇ ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2017 ਗਰੁੱਪ-ਡੀ ਮੈਚ 'ਚ ਛੱਤੀਸਗੜ੍ਹ ਨੂੰ 238 ਦੌੜਾਂ 'ਤੇ ਢੇਰ ਕਰ ਦਿੱਤਾ। ਮਨਪ੍ਰੀਤ ਨੇ 41 ਦੌੜਾਂ ਦੇ ਕੇ 4, ਵਿਨੇ ਚੌਧਰੀ ਨੇ 56 ਦੌੜਾਂ ਦੇ ਕੇ 3, ਜਦਕਿ ਸੰਦੀਪ ਸ਼ਰਮਾ ਨੇ 41 ਦੌੜਾਂ ਦੇ ਕੇ 2 ਵਿਕਟਾਂ ਲਈਆਂ।  ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਛੱਤੀਸਗੜ੍ਹ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਉਸ ਨੇ 35 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ ਪਰ ਵਿਸ਼ਾਲ ਸਿੰਘ (76), ਐੱਸ. ਰੂਈਕਰ (50) ਅਤੇ ਜਤਿਨ ਸਹਾਏ ਸਕਸੈਨਾ (52) ਦੀਆਂ ਪਾਰੀਆਂ ਦੀ ਬਦੌਲਤ ਟੀਮ ਸਨਮਾਨਜਨਕ ਸਕੋਰ ਬਣਾਉਣ 'ਚ ਸਫਲ ਰਹੀ। ਪੰਜਾਬ ਨੇ ਇਸ ਦੇ ਜਵਾਬ ਵਿਚ ਦਿਨ ਦੀ ਖੇਡ ਖਤਮ ਹੋਣ ਤਕ ਇਕ ਵਿਕਟ 'ਤੇ 57 ਦੌੜਾਂ ਬਣਾਈਆਂ।


Related News