ਪੰਜਾਬ ਕਿੰਗਜ਼ ਦੇ ਕਪਤਾਨ ਮਯੰਕ ਅਗਰਵਾਲ ਨੇ ਕਿਹਾ- ਸਾਡੇ ਕੋਲ ਹੈ IPL ਖ਼ਿਤਾਬ ਜਿੱਤਣ ਵਾਲੀ ਟੀਮ

Sunday, Mar 20, 2022 - 12:40 PM (IST)

ਪੰਜਾਬ ਕਿੰਗਜ਼ ਦੇ ਕਪਤਾਨ ਮਯੰਕ ਅਗਰਵਾਲ ਨੇ ਕਿਹਾ- ਸਾਡੇ ਕੋਲ ਹੈ IPL ਖ਼ਿਤਾਬ ਜਿੱਤਣ ਵਾਲੀ ਟੀਮ

ਨਵੀਂ ਦਿੱਲੀ- ਪੰਜਾਬ ਕਿੰਗਜ਼ ਦੇ ਨਵੇਂ ਚੁਣੇ ਗਏ ਕਪਤਾਨ ਮਯੰਕ ਅਗਰਵਾਲ ਦਾ ਮੰਨਣਾ ਹੈ ਕਿ ਉਨ੍ਹਾਂ ਕੋਲ ਆਈ. ਪੀ. ਐੱਲ. ਖ਼ਿਤਾਬ ਜਿੱਤਣ ਲਈ ਸਮਰੱਥ ਟੀਮ ਹੈ। ਟੀਮ ਦੇ ਨਾਲ ਚਾਰ ਸੈਸ਼ਨ ਰਹਿਣ ਤੋਂ ਬਾਅਦ ਅਗਰਵਾਲ ਨੂੰ ਕਪਤਾਨੀ ਸੌਂਪੀ ਗਈ ਹੈ ਕਿਉਂਕਿ ਉਨ੍ਹਾਂ ਦੇ ਸਲਾਮੀ ਜੋੜੀਦਾਰ ਕੇ. ਐੱਲ. ਰਾਹੁਲ ਲਖਨਊ ਸੁਪਰ ਜਾਇੰਟਜ਼ ਟੀਮ ਨਾਲ ਜੁੜ ਗਏ ਹਨ। 

ਇਹ ਵੀ ਪੜ੍ਹੋ : IPL 2022 : ਦਿੱਲੀ ਕੈਪੀਟਲਸ ਲਈ ਚੰਗੀ ਖ਼ਬਰ, ਮੁੰਬਈ ਪਹੁੰਚਿਆ ਇਹ ਧਾਕੜ ਤੇਜ਼ ਗੇਂਦਬਾਜ਼

ਅਗਰਵਾਲ ਨੇ ਪਿਛਲੇ ਦੋ ਸੈਸ਼ਨਾਂ ਵਿਚ 400 ਤੋਂ ਵੱਧ ਦੌੜਾਂ ਬਣਾਈਆਂ ਹਨ ਤੇ ਰਾਹੁਲ ਨਾਲ ਕਾਮਯਾਬ ਸਲਾਮੀ ਜੋੜੀ ਦਾ ਹਿੱਸਾ ਰਹੇ। ਉਨ੍ਹਾਂ ਦੀ ਟੀਮ ਹਾਲਾਂਕਿ ਪਲੇਆਫ ਵਿਚ ਨਹੀਂ ਪੁੱਜ ਸਕੀ। ਅਗਰਵਾਲ ਨੇ ਕਿਹਾ ਕਿ ਹੁਣ ਖਿਡਾਰੀਆਂ ਨੂੰ ਦਬਾਅ ਵਿਚ ਆਪਣੀ ਯੋਗਤਾ ਨੂੰ ਪਛਾਣਨਾ ਪਵੇਗਾ। ਇਕ ਟੀਮ ਵਜੋਂ ਅਸੀਂ ਨਿਲਾਮੀ ਵਿਚ ਚੰਗਾ ਪ੍ਰਦਰਸ਼ਨ ਕੀਤਾ। 

ਇਹ ਵੀ ਪੜ੍ਹੋ : ਏਸ਼ੀਆ ਕੱਪ 2022 ਦੀਆਂ ਤਾਰੀਖਾਂ ਦਾ ਐਲਾਨ, ਭਾਰਤ ਹੈ ਡਿਫੈਂਡਿੰਗ ਚੈਂਪੀਅਨ

ਸਾਨੂੰ ਪਤਾ ਸੀ ਕਿ ਟੂਰਨਾਮੈਂਟ ਮੁੰਬਈ ਵਿਚ ਖੇਡਿਆ ਜਾਵੇਗਾ ਤੇ ਉਸ ਆਧਾਰ 'ਤੇ ਹੀ ਟੀਮ ਚੁਣੀ ਹੈ। ਸਾਨੂੰ ਖ਼ੁਸ਼ੀ ਹੈ ਕਿ ਸਾਡੇ ਕੋਲ ਸੰਤੁਲਿਤ ਟੀਮ ਹੈ। ਬਤੌਰ ਕਪਤਾਨ ਉਨ੍ਹਾਂ ਦੀ ਭੂਮਿਕਾ ਟੀਮ ਵਿਚ ਵਧੀ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਕ ਬੱਲੇਬਾਜ਼ ਵਜੋਂ ਕੁਝ ਨਹੀਂ ਬਦਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਬੱਲੇਬਾਜ਼ੀ ਕਰ ਰਿਹਾ ਹਾਂ ਤਾਂ ਮੈਂ ਸਿਰਫ਼ ਬੱਲੇਬਾਜ਼ ਹਾਂ। ਸਾਡੇ ਕੋਲ ਕਈ ਆਗੂ ਤੇ ਤਜਰਬੇਕਾਰ ਖਿਡਾਰੀ ਹਨ ਜਿਸ ਨਾਲ ਮੇਰਾ ਕੰਮ ਸੌਖਾ ਹੋ ਗਿਆ ਹੈ। ਮੈਂ ਇਕ ਬੱਲੇਬਾਜ਼ ਵਜੋਂ ਬਿਹਤਰੀਨ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News