ਪੰਜਾਬ ਐੱਫ. ਸੀ. ਨੇ 5 ਭਾਰਤੀ ਖਿਡਾਰੀਆਂ ਨੂੰ ਕੀਤਾ ਰਿਟੇਨ
Wednesday, Jul 17, 2024 - 10:46 AM (IST)

ਮੋਹਾਲੀ, (ਭਾਸ਼ਾ)– ਪੰਜਾਬ ਐੱਫ. ਸੀ. ਨੇ ਮੰਗਲਵਾਰ ਨੂੰ ਮਿਡਫੀਲਡਰ ਆਸ਼ੀਸ਼ ਪ੍ਰਧਾਨ ਤੇ ਗੋਲਕੀਪਰ ਰਵੀ ਕੁਮਾਰ ਸਮੇਤ 5 ਭਾਰਤੀ ਖਿਡਾਰੀਆਂ ਨੂੰ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਫੁੱਟਬਾਲ ਟੂਰਨਾਮੈਂਟ ਦੇ ਆਗਾਮੀ ਸੈਸ਼ਨ ਤੋਂ ਪਹਿਲਾਂ ਆਪਣੇ ਨਾਲ ਬਰਕਰਾਰ ਰੱਖਣ (ਰਿਟੇਨ) ਦਾ ਫੈਸਲਾ ਕੀਤਾ। ਇਨ੍ਹਾਂ ਖਿਡਾਰੀਆਂ ਨੂੰ ਕਈ ਸਾਲ ਦਾ ਕਰਾਰ ਦਿੱਤਾ ਗਿਆ ਹੈ। ਰਿਟੇਨ ਕੀਤੇ ਗਏ ਹੋਰ ਖਿਡਾਰੀ ਰਿਕੀ ਸਹਾਬੋਂਗ, ਮੇਂਗਲੇਨਥੇਂਗ ਕਿਪਗੇਨ ਤੇ ਸੁਰੇਸ਼ ਮੈਤੇਈ ਹਨ।