ਪੰਜਾਬ ਅਤੇ ਕੇਰਲ ਨੇ ਜਿੱਤੇ ਜੂਨੀਅਰ ਨੈਸ਼ਨਲ ਬਾਸਕਟਬਾਲ ਖ਼ਿਤਾਬ
Friday, Oct 25, 2019 - 10:04 AM (IST)

ਪਟਨਾ— ਪੰਜਾਬ ਅਤੇ ਕੇਰਲ ਨੇ ਇੱਥੇ ਆਯੋਜਿਤ ਜੂਨੀਅਰ ਰਾਸ਼ਟਰੀ ਬਾਸਕਟਬਾਲ ਪ੍ਰਤੀਯੋਗਿਤਾ 'ਚ ਕ੍ਰਮਵਾਰ ਲੜਕੇ ਅਤੇ ਲੜਕੀਆਂ ਦੇ ਵਰਗ 'ਚ ਖ਼ਿਤਾਬ ਜਿੱਤ ਲਏ। ਲੜਕਿਆਂ ਦੇ ਵਰਗ 'ਚ ਪੰਜਾਬ ਨੇ ਰਾਜਸਥਾਨ ਨੂੰ ਪਾਟਲੀਪੁੱਤਰ ਸਪੋਰਟਸ ਕੰਪਲੈਕਸ 'ਚ 105-73 (23-19, 21-18, 29-13, 32-23) ਨਾਲ ਹਰਾਇਆ ਜਦਕਿ ਲੜਕੀਆਂ ਦੇ ਵਰਗ 'ਚ ਕੇਰਲ ਨੇ ਛੱਤੀਸਗੜ੍ਹ ਨੂੰ 70-50 (20-6, 17-16, 16-21) ਨਾਲ ਹਰਾਇਆ। ਇਸ ਪ੍ਰਤੀਯੋਗਿਤਾ 'ਚ 26 ਸੂਬਾ ਇਕਾਈਆਂ ਨੇ ਹਿੱਸਾ ਲਿਆ।