''ਪੰਜਾਬ'' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ ਪਲੇਅਰ ਨੇ ਖ਼ੁਦ ਖੋਲ੍ਹਿਆ ਰਾਜ਼
Wednesday, Aug 05, 2026 - 12:49 PM (IST)
ਐਂਟਰਟੇਨਮੈਂਟ ਡੈਸਕ - ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਬ੍ਰੈਟ ਲੀ ਨੇ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨਾਲ ਆਪਣੇ ਰਿਸ਼ਤੇ ਨੂੰ ਲੈ ਚੱਲ ਰਹੀਆਂ ਅਫਵਾਹਾਂ 'ਤੇ ਆਖਰਕਾਰ ਆਪਣੀ ਚੁੱਪੀ ਤੋੜ ਦਿੱਤੀ ਹੈ। ਹਾਲ ਹੀ ਵਿੱਚ ਇਕ ਇੰਟਰਵਿਊ ਦੌਰਾਨ ਬ੍ਰੈਟ ਲੀ ਨੇ ਇਨ੍ਹਾਂ ਅਫਵਾਹਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੂੰ ਡੇਟ ਨਹੀਂ ਕੀਤਾ ਹੈ।

ਉਨ੍ਹਾਂ ਕਿਹਾ, ਮੈਂ ਅਤੇ ਪ੍ਰੀਤੀ ਬਹੁਤ ਵਧੀਆ ਦੋਸਤ ਸੀ ਅਤੇ ਅੱਜ ਵੀ ਹਾਂ। ਉਸ ਸਮੇਂ ਉਹ ਪੰਜਾਬ ਟੀਮ ਦੀ ਬੌਸ ਸੀ। ਉਹ ਬਹੁਤ ਹੀ ਸਮਝਦਾਰ ਮਹਿਲਾ ਹੈ ਅਤੇ ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ। ਅਜਿਹੀਆਂ ਕਹਾਣੀਆਂ ਤੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਮੈਨੂੰ ਹਮੇਸ਼ਾ ਸੱਚ ਪਤਾ ਸੀ। ਲੋਕ ਜੋ ਵੀ ਅੰਦਾਜ਼ਾ ਲਗਾਉਣ, ਪਰ ਮੈਂ ਕਦੇ ਵੀ ਇਸਦਾ ਅਸਰ ਖੁਦ 'ਤੇ ਪੈਣ ਨਹੀਂ ਦਿੱਤਾ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ

ਦੱਸ ਦੇਈਏ ਕਿ ਇਨ੍ਹਾਂ ਅਫਵਾਹਾਂ ਨੇ ਉਦੋਂ ਜ਼ੋਰ ਫੜਿਆ ਸੀ, ਜਦੋਂ ਬ੍ਰੈਟ ਲੀ ਆਈ.ਪੀ.ਐੱਲ. ਵਿੱਚ ਪ੍ਰੀਤੀ ਜ਼ਿੰਟਾ ਦੀ ਮਾਲਕੀ ਵਾਲੀ ਟੀਮ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਲਈ ਖੇਡਦੇ ਸਨ। ਹਾਲਾਂਕਿ 2011 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਬ੍ਰੈਟ ਲੀ ਨੂੰ ਖਰੀਦ ਲਿਆ ਅਤੇ ਫਿਰ ਉਨ੍ਹਾਂ ਨੇ ਕੋਲਕਾਤਾ ਲਈ ਖੇਡਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋੋ: ਦਿੱਗਜ ਅਦਾਕਾਰ ਪ੍ਰਦੀਪ ਰਾਵਤ ਦਾ ਦਿਹਾਂਤ, ਮੌਤ ਦਾ ਕਾਰਨ ਆਇਆ ਸਾਹਮਣੇ

ਮੀਡੀਆ ਰਿਪੋਰਟਾਂ ਮੁਤਾਬਕ ਸਾਲ 2010 ਵਿੱਚ ਪ੍ਰੀਤੀ ਨੇ ਵੀ ਇਨ੍ਹਾਂ ਅਫਵਾਹਾਂ ਦਾ ਸਖਤ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਉਹ ਆਪਣੇ ਕਿਸੇ ਵੀ ਟੀਮ ਮੈਂਬਰ ਜਾਂ ਕ੍ਰਿਕਟਰ ਨੂੰ ਡੇਟ ਨਹੀਂ ਕਰ ਰਹੀ ਹੈ।
ਇਹ ਵੀ ਪੜ੍ਹੋ: ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ ਹਾਰਟ ਅਟੈਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
