ਵਰੁਣ ਚੱਕਰਵਰਤੀ ਤੋਂ ਬਾਅਦ ਇਕ ਹੋਰ ਸਟਾਰ ਖਿਡਾਰੀ ਏਸ਼ੀਅਨ ਗੇਮਸ ਟੀਮ ਤੋਂ ਬਾਹਰ

Thursday, Sep 17, 2026 - 11:31 AM (IST)

ਵਰੁਣ ਚੱਕਰਵਰਤੀ ਤੋਂ ਬਾਅਦ ਇਕ ਹੋਰ ਸਟਾਰ ਖਿਡਾਰੀ ਏਸ਼ੀਅਨ ਗੇਮਸ ਟੀਮ ਤੋਂ ਬਾਹਰ

ਸਪੋਰਟਸ ਡੈਸਕ- ਜਾਪਾਨ 'ਚ ਹੋਣ ਵਾਲੀਆਂ ਏਸ਼ੀਅਨ ਗੇਮਜ਼ 'ਚ ਉਤਰਨ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਸਪਿਨਰ ਵਰੁਣ ਚੱਕਰਵਰਤੀ ਸੱਟ ਕਾਰਨ ਜਾਪਾਨ ਖਿਲਾਫ ਹੋਣ ਵਾਲੇ ਇਕਲੌਤੇ ਟੀ-20 ਇੰਟਰਨੈਸ਼ਨਲ ਮੈਚ ਅਤੇ 2026 ਏਸ਼ੀਅਨ ਗੇਮਜ਼ ਤੋਂ ਬਾਹਰ ਹੋ ਗਏ ਹਨ। ਵਰੁਣ ਨੂੰ ਦਿੱਲੀ 'ਚ ਅਫਗਾਨਿਸਤਾਨ ਖਿਲਾਫ ਖੇਡੇ ਗਏ ਪਹਿਲੇ ਟੀ-20 ਮੈਚ ਦੌਰਾਨ ਸਾਈਡ ਸਟ੍ਰੇਨ ਦੀ ਸਮੱਸਿਆ ਹੋਈ ਸੀ, ਜਿਸ ਤੋਂ ਬਾਅਦ ਉਹ ਇਸ ਦੌਰੇ ਦਾ ਹਿੱਸਾ ਨਹੀਂ ਬਣ ਸਕਣਗੇ। ਦੱਸਣਯੋਗ ਹੈ ਕਿ ਵਰੁਣ ਹੈਮਸਟ੍ਰਿੰਗ ਦੀ ਸੱਟ ਤੋਂ ਵਾਪਸੀ ਤੋਂ ਬਾਅਦ ਆਪਣਾ ਪਹਿਲਾ ਹੀ ਅੰਤਰਰਾਸ਼ਟਰੀ ਮੈਚ ਖੇਡ ਰਹੇ ਸਨ, ਜਦੋਂ ਉਨ੍ਹਾਂ ਨੂੰ ਇਹ ਨਵੀਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ।

ਵਰੁਣ ਚੱਕਰਵਰਤੀ ਦੇ ਬਾਹਰ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਉਨ੍ਹਾਂ ਦੇ ਬਦਲ ਵਜੋਂ ਲੈੱਗ ਸਪਿਨ ਆਲਰਾਊਂਡਰ ਵਿਪਰਜ ਨਿਗਮ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਨਿਗਮ ਲਈ ਇਹ ਪਹਿਲਾ ਇੰਟਰਨੈਸ਼ਨਲ ਕਾਲ-ਅੱਪ ਹੈ। ਉਹ ਆਈ.ਪੀ.ਐੱਲ. 2025 'ਚ ਦਿੱਲੀ ਕੈਪੀਟਲਜ਼ ਵੱਲੋਂ 14 ਮੈਚਾਂ 'ਚ 11 ਵਿਕਟਾਂ ਲੈਣ ਅਤੇ ਬੱਲੇ ਨਾਲ 142 ਰਨ ਬਣਾ ਕੇ ਚਰਚਾ 'ਚ ਆਏ ਸਨ। ਭਾਵੇਂ ਆਈ.ਪੀ.ਐੱਲ. 2026 'ਚ ਉਨ੍ਹਾਂ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ, ਪਰ ਜੂਨ 'ਚ ਸ਼੍ਰੀਲੰਕਾ 'ਚ ਖੇਡੀ ਗਈ ਵਨਡੇ ਟ੍ਰਾਈ ਸੀਰੀਜ਼ 'ਚ ਇੰਡੀਆ 'ਏ' ਲਈ ਖੇਡਦਿਆਂ ਉਨ੍ਹਾਂ ਨੇ 5 ਮੈਚਾਂ 'ਚ 7 ਵਿਕਟਾਂ ਲਈਆਂ ਅਤੇ 116 ਰਨ ਬਣਾ ਕੇ ਸ਼ਾਨਦਾਰ ਵਾਪਸੀ ਕੀਤੀ ਸੀ।

ਇਸ ਤੋਂ ਇਲਾਵਾ ਭਾਰਤੀ ਟੀਮ 'ਚ ਇਕ ਹੋਰ ਬਦਲਾਅ ਵੀ ਦੇਖਣ ਨੂੰ ਮਿਲਿਆ ਹੈ। ਏਸ਼ੀਅਨ ਗੇਮਜ਼ ਲਈ ਪਹਿਲਾਂ ਚੁਣੇ ਗਏ ਨੀਤੀਸ਼ ਕੁਮਾਰ ਰੈੱਡੀ ਨੂੰ ਹੁਣ ਜਾਪਾਨ ਜਾਣ ਵਾਲੇ ਸਕੁਐਡ ਤੋਂ ਹਟਾ ਦਿੱਤਾ ਗਿਆ ਹੈ। ਹੁਣ ਉਹ ਵੈਸਟਇੰਡੀਜ਼ ਖਿਲਾਫ ਹੋਣ ਵਾਲੀ ਵਨਡੇ ਵਨਡੇ ਸੀਰੀਜ਼ 'ਚ ਭਾਰਤੀ ਟੀਮ ਦਾ ਹਿੱਸਾ ਬਣਨਗੇ।

ਵਰੁਣ ਦੀ ਗੈਰ-ਮੌਜੂਦਗੀ 'ਚ ਹੁਣ ਭਾਰਤੀ ਸਪਿਨ ਵਿਭਾਗ ਦੀ ਮੁੱਖ ਜ਼ਿੰਮੇਵਾਰੀ ਅਕਸ਼ਰ ਪਟੇਲ ਅਤੇ ਰਵੀ ਬਿਸ਼ਨੋਈ ਦੇ ਮੋਢਿਆਂ 'ਤੇ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ ਵਾਸ਼ਿੰਗਟਨ ਸੁੰਦਰ ਅਤੇ ਨਵੇਂ ਸ਼ਾਮਲ ਕੀਤੇ ਗਏ ਵਿਪਰਜ ਨਿਗਮ ਟੀਮ 'ਚ ਬੈਕਅੱਪ ਵਿਕਲਪਾਂ ਦੇ ਰੂਪ 'ਚ ਮੌਜੂਦ ਰਹਿਣਗੇ।

ਜਾਪਾਨ ਟੀ-20I ਅਤੇ ਏਸ਼ੀਆਈ ਗੇਮਸ ਲਈ ਭਾਰਤ ਦੀ ਅਪਡੇਟ ਕੀਤੀ ਗਈ ਟੀਮ: ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ਿਵਮ ਦੁਬੇ, ਤਿਲਕ ਵਰਮਾ (ਉਪ-ਕਪਤਾਨ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵੈਭਵ ਸੂਰਿਆਵੰਸ਼ੀ, ਯਸ਼ ਠਾਕੁਰ ਅਤੇ ਵਿਪਰਾਜ ਨਿਗਮ ਸ਼ਾਮਲ ਹਨ।


author

Tarsem Singh

Content Editor

Related News