ਕ੍ਰਿਕਟ ਕਲੱਬ ਆਫ ਇੰਡੀਆ ਨੇ ਜਤਾਇਆ ਪੁਲਵਾਮਾ ਹਮਲੇ ''ਤੇ ਵਿਰੋਧ, ਇਮਰਾਨ ਦੀ ਤਸਵੀਰ ਢਕੀ

Sunday, Feb 17, 2019 - 04:10 PM (IST)

ਕ੍ਰਿਕਟ ਕਲੱਬ ਆਫ ਇੰਡੀਆ ਨੇ ਜਤਾਇਆ ਪੁਲਵਾਮਾ ਹਮਲੇ ''ਤੇ ਵਿਰੋਧ, ਇਮਰਾਨ ਦੀ ਤਸਵੀਰ ਢਕੀ

ਮੁੰਬਈ— ਕ੍ਰਿਕਟ ਕਲੱਬ ਆਫ ਇੰਡੀਆ ਸੀ.ਸੀ.ਆਈ. ਨੇ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਦਾ ਵਿਰੋਧ ਕਰਦੇ ਹੋਏ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਪਤਾਨ ਇਮਰਾਨ ਖਾਨ ਦੀ ਸੀ.ਸੀ.ਆਈ. 'ਚ ਲੱਗੀ ਇਕ ਤਸਵੀਰ ਨੂੰ ਪੂਰੀ ਤਰ੍ਹਾਂ ਢੱਕ ਦਿੱਤਾ ਹੈ। ਸੀ.ਸੀ.ਆਈ. ਦੇ ਪ੍ਰਧਾਨ ਪ੍ਰੇਮਲ ਉਡਾਨੀ ਨੇ ਇਮਰਾਨ ਦੀ ਤਸਵੀਰ ਢਟੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਮਰਾਨ ਦੀ ਤਸਵੀਰ ਢਕੇ ਜਾਣ ਦਾ ਫੈਸਲਾ ਸ਼ੁੱਕਰਵਾਰ ਨੂੰ ਹੀ ਲੈ ਲਿਆ ਗਿਆ ਸੀ। ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਵੀਰਵਾਰ ਨੂੰ ਕੇਂਦਰੀ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਕਾਫਿਲੇ 'ਤੇ ਹੋਏ ਫਿਦਾਯੀਨ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਤੋਂ ਜ਼ਿਆਦਾ ਜਵਾਨ ਸ਼ਹੀਦ ਹੋ ਗਏ ਸਨ। 

ਕ੍ਰਿਕਟ ਦਾ ਗੜ੍ਹ ਮੰਨੇ ਜਾਣ ਵਾਲਾ ਸੀ.ਸੀ.ਆਈ. ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਇਕ ਸਬੰਧਤ ਇਕਾਈ ਹੈ ਜਿਸ ਦੇ ਅਧੀਨ ਮਸ਼ਹੂਰ ਬ੍ਰੇਬਾਰਨ ਸਟੇਡੀਅਮ ਹੈ। ਸੀ.ਸੀ.ਆਈ. ਦੇ ਰੈਸਟੋਰੈਂਟ ਸਮੇਤ ਉਸ ਦੇ ਪੂਰੇ ਕੰਪਲੈਕਸ 'ਚ ਵਿਸ਼ਵ ਦੇ ਮਹਾਨ ਕ੍ਰਿਕਟਰਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਸੀ.ਸੀ.ਆਈ. ਕੰਪਲੈਕਸ 'ਚ ਲੱਗੀਆਂ ਕ੍ਰਿਕਟਰਾਂ ਦੀਆਂ ਤਸਵੀਰਾਂ 'ਚ ਦੁਨੀਆ ਦੇ ਸਾਰੇ ਦੇਸ਼ਾਂ ਦੇ ਕ੍ਰਿਕਟਰ ਸ਼ਾਮਲ ਹਨ। ਸੀ.ਸੀ.ਆਈ. ਦੇ ਕੰਪਲੈਕਸ 'ਚ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇਮਰਾਨ ਖਾਨ ਦੀ ਇਕ ਤਸਵੀਰ ਵੀ ਲੱਗੀ ਹੈ ਜਿਸ ਦੀ ਅਗਵਾਈ 'ਚ ਪਾਕਿਸਤਾਨ ਨੇ 1992 'ਚ ਵਿਸ਼ਵ ਕੱਪ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਬ੍ਰੇਬਾਰਨ ਸਟੇਡੀਅਮ 'ਚ ਭਾਰਤ ਦੇ ਖਿਲਾਫ ਦੋ ਟੈਸਟ ਅਤੇ ਇਕ ਵਨ ਡੇ ਮੈਚ ਖੇਡ ਚੁੱਕੇ ਹਨ।  


author

Tarsem Singh

Content Editor

Related News