WTC Final ਨੂੰ ਲੈ ਕੇ ਪਾਰਥਿਵ ਨੇ ਦਿੱਤਾ ਵੱਡਾ ਬਿਆਨ, ਕਿਹਾ-ਇਹ ਬੱਲੇਬਾਜ਼ ਨਿਭਾਏਗਾ ਅਹਿਮ ਭੂਮਿਕਾ

Tuesday, Jun 08, 2021 - 04:53 PM (IST)

ਸਪੋਰਟਸ ਡੈਸਕ : ਭਾਰਤ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ ਉਮੀਦ ਜਤਾਈ ਹੈ ਕਿ ਨਿਊਜ਼ੀਲੈਂਡ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ’ਚ ਚੇਤੇਸ਼ਵਰ ਪੁਜਾਰਾ ਦੀ ਭੂਮਿਕਾ ਅਹਿਮ ਰਹੇਗੀ। ਭਾਰਤੀ ਟੀਮ ਦੇ ਤੀਜੇ ਨੰਬਰ ਦੇ ਬੱਲੇਬਾਜ਼ ਇਸ ਇਤਿਹਾਸਕ ਮੈਚ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਿਚ ਸਫਲ ਹੋਣਗੇ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਡਬਲਯੂ. ਟੀ. ਸੀ. ਦਾ ਫਾਈਨਲ ਮੈਚ ਸਾਊਥੰਪਟਨ ’ਚ 18 ਜੂਨ ਤੋਂ ਖੇਡਿਆ ਜਾਵੇਗਾ ਅਤੇ ਪਾਰਥਿਵ ਮਹਿਸੂਸ ਕਰਦਾ ਹੈ ਕਿ ਬੱਲੇਬਾਜ਼ੀ ’ਚ ਪੁਜਾਰਾ ਅਤੇ ਗੇਂਦਬਾਜ਼ੀ ’ਚ ਮੁਹੰਮਦ ਸ਼ੰਮੀ ਭਾਰਤੀ ਟੀਮ ਲਈ ਮਹੱਤਵਪੂਰਨ ਸਾਬਤ ਹੋਣਗੇ।

ਪਾਰਥਿਵ ਨੇ ਸਟਾਰ ਸਪੋਰਟਸ ਦੇ ਪ੍ਰੋਗਰਾਮ ‘ਕ੍ਰਿਕਟ ਕੁਨੈਕਟਿਡ’ ’ਚ ਕਿਹਾ, ‘‘ਜੇਕਰ ਭਾਰਤ ਨੇ ਇਹ ਮੈਚ ਜਿੱਤਣਾ ਹੈ ਤਾਂ ਉਸ ਨੂੰ ਪੁਜਾਰਾ ਨੂੰ ਤੀਜੇ ਨੰਬਰ ’ਤੇ ਰੱਖਣਾ ਹੋਵੇਗਾ। ਜੇ ਉਹ ਇਸ ਮੈਚ ਵਿਚ ਤਿੰਨ-ਚਾਰ ਘੰਟੇ ਕ੍ਰੀਜ਼ ’ਤੇ ਟਿਕਦਾ ਹੈ ਤਾਂ ਭਾਰਤ ਬਹੁਤ ਚੰਗੀ ਸਥਿਤੀ ਵਿਚ ਹੋਵੇਗਾ। ਮੈਂ ਇਸ ਟੈਸਟ ਮੈਚ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪੁਜਾਰਾ ਦਾ ਨਾਂ ਲਵਾਂਗਾ। ਪਾਰਥਿਵ, ਜਿਸ ਨੇ ਭਾਰਤ ਲਈ 25 ਟੈਸਟ ਅਤੇ 38 ਵਨ ਡੇ ਮੈਚ ਖੇਡੇ ਹਨ, ਨੂੰ ਉਮੀਦ ਹੈ ਕਿ ਵਿਰਾਟ ਕੋਹਲੀ ਦੀ ਟੀਮ ਇਕ ਮਜ਼ਬੂਤ ​​ਬੱਲੇਬਾਜ਼ੀ ਹਮਲੇ ਦੇ ਨਾਲ-ਨਾਲ ਇਕ ਮਜ਼ਬੂਤ ​​ਬੱਲੇਬਾਜ਼ੀ ਲਾਈਨਅਪ ਦੇ ਨਾਲ ਫਾਈਨਲ ’ਚ ਜਿੱਤ ਹਾਸਲ ਕਰਨ ਵਿਚ ਕਾਮਯਾਬ ਹੋਵੇਗੀ। ਉਨ੍ਹਾਂ ਕਿਹਾ, ‘‘ਕ੍ਰਿਕਟ ਦੀਆਂ ਦਲੀਲਾਂ ਨੂੰ ਇਕ ਪਾਸੇ ਰੱਖਦਿਆਂ ਮੈਂ ਇਸ ਟੈਸਟ ਮੈਚ ਨੂੰ ਜਿੱਤਣ ਲਈ ਭਾਰਤ ਦਾ ਸਮਰਥਨ ਕਰਾਂਗਾ।

ਮੈਨੂੰ ਲੱਗਦਾ ਹੈ ਕਿ ਭਾਰਤੀ ਗੇਂਦਬਾਜ਼ੀ ਹਮਲੇ ਵਿਚ ਮੁਹੰਮਦ ਸ਼ੰਮੀ ਦੀ ਭੂਮਿਕਾ ਅਹਿਮ ਹੋਵੇਗੀ। ਉਸ ਨੇ ਸਾਰੀਆਂ ਸਥਿਤੀਆਂ ਵਿੱਚ ਸੱਚਮੁਚ ਵਧੀਆ ਪ੍ਰਦਰਸ਼ਨ ਕੀਤਾ ਹੈ। ਭਾਰਤ ਦੇ ਦੋ ਹੋਰ ਸਾਬਕਾ ਕ੍ਰਿਕਟਰਾਂ ਇਰਫਾਨ ਪਠਾਨ ਅਤੇ ਅਜੀਤ ਅਗਰਕਰ ਅਤੇ ਨਿਊਜ਼ੀਲੈਂਡ ਦੇ ਸਕਾਟ ਸਟਾਇਰਿਸ ਨੇ ਹਾਲਾਂਕਿ ਕੀਵੀ ਟੀਮ ਨੂੰ ਜਿੱਤ ਦਾ ਦਾਅਵੇਦਾਰ ਕਰਾਰ ਦਿੱਤਾ। ਪਠਾਨ ਨੇ ਕਿਹਾ, “ਡਬਲਯੂ.ਟੀ.ਸੀ. ਦਾ ਫਾਈਨਲ ਮੈਚ ਹੁਣ ਤੱਕ ਦਾ ਸਭ ਤੋਂ ਵੱਡਾ ਟੈਸਟ ਮੈਚ ਹੈ। ਮੇਰੇ ਖਿਆਲ ’ਚ ਨਿਊਜ਼ੀਲੈਂਡ 55-45 ਲਾਭ ਦੀ ਸਥਿਤੀ ਵਿਚ ਹੋਵੇਗਾ। ਇਸ ਦੇ ਨਾਲ ਮੈਨੂੰ ਲੱਗਦਾ ਹੈ ਕਿ ਕੇਨ ਵਿਲੀਅਮਸਨ ਸਭ ਤੋਂ ਵੱਧ ਦੌੜਾਂ ਬਣਾਉਣਗੇ, ਜਦਕਿ ਟ੍ਰੇਂਟ ਬੋਲਟ ਜਾਂ ਸ਼ੰਮੀ ਸਭ ਤੋਂ ਵੱਧ ਵਿਕਟਾਂ ਲੈਣਗੇ।’’

ਅਗਰਕਰ ਨੇ ਕਿਹਾ, “ਇਹ ਕਹਿਣਾ ਮੁਸ਼ਕਿਲ ਹੈ ਕਿ ਮੈਚ ਕੌਣ ਜਿੱਤੇਗਾ ਪਰ ਨਿਊਜ਼ੀਲੈਂਡ ਇਸ ਮੈਚ ਵਿੱਚ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗਾ। ਜਿਥੋਂ ਤਕ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਗੱਲ ਹੈ, ਮੈਂ ਵਿਰਾਟ ਕੋਹਲੀ ਦਾ ਨਾਂ ਲਵਾਂਗਾ। ਸਟਾਇਰਿਸ ਨੇ ਭਵਿੱਖਬਾਣੀ ਕੀਤੀ ਕਿ ਨਿਊਜ਼ੀਲੈਂਡ ਇੰਗਲੈਂਡ ਖ਼ਿਲਾਫ਼ ਹਾਲ ਹੀ ਵਿੱਚ ਟੈਸਟ ਮੈਚ ਖੇਡਣ ਵਾਲੇ ਡੇਵੋਨ ਕਾਨਵੇ ਅਤੇ ਬੋਲਟ ਦੀਆਂ ਛੇ ਵਿਕਟਾਂ ਨਾਲ ਮੈਚ ਜਿੱਤ ਸਕਦਾ ਹੈ। ਉਨ੍ਹਾਂ ਕਿਹਾ, “ਮੈਨੂੰ ਲੱਗਦਾ ਹੈ ਕਿ ਨਿਊਜ਼ੀਲੈਂਡ ਇਹ ਮੈਚ ਛੇ ਵਿਕਟਾਂ ਨਾਲ ਜਿੱਤੇਗਾ। ਡੇਵੋਨ ਕਾਨਵੇ ਸਭ ਤੋਂ ਵੱਧ ਦੌੜਾਂ ਬਣਾਏਗਾ ਅਤੇ ਬੋਲਟ ਸਭ ਤੋਂ ਜ਼ਿਆਦਾ ਵਿਕਟਾਂ ਲਵੇਗਾ।’’

 


Manoj

Content Editor

Related News