ਪੁਜਾਰਾ ਨੇ ਇੰਗਲਿਸ਼ ਕਾਊਂਟੀ ਗਲੂਸਟਰਸ਼ਰ ਨਾਲ ਕੀਤਾ ਕਰਾਰ

02/19/2020 9:24:25 PM

ਲੰਡਨ - ਭਾਰਤ ਦੇ ਟੈਸਟ ਮਾਹਿਰ ਚੇਤੇਸ਼ਵਰ ਪੁਜਾਰਾ ਨੇ ਇੰਗਲਿਸ਼ ਕਾਊਂਟੀ ਚੈਂਪੀਅਨਸ਼ਿਪ ਦੇ ਪਹਿਲੇ 6 ਮੈਚਾਂ ਲਈ ਗਲੂਸਟਰਸ਼ਰ ਨਾਲ ਕਰਾਰ ਕੀਤਾ ਹੈ। ਭਾਰਤੀ ਟੈਸਟ ਟੀਮ ਦਾ ਪ੍ਰਮੁੱਖ ਖਿਡਾਰੀ ਪੁਜਾਰਾ ਆਪਣੀ ਠੋਸ ਤਕਨੀਕ ਕਾਰਣ ਬੱਲੇਬਾਜ਼ੀ ਨੂੰ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੈ। ਗਲੂਸਟਰਸ਼ਰ ਨਾਲ ਉਸ ਦਾ ਕਰਾਰ 12 ਅਪ੍ਰੈਲ ਤੋਂ 22 ਮਈ ਤੱਕ ਲਈ ਹੈ। ਕਲੱਬ ਦੀ ਇੱਥੇ ਜਾਰੀ ਪ੍ਰੈੱਸ ਰਿਲੀਜ਼ 'ਚ ਪੁਜਾਰਾ ਨੇ ਕਿਹਾ ਕਿ ਮੈਂ ਇਸ ਸੈਸ਼ਨ 'ਚ ਗਲੂਸ਼ਟਰਸ਼ਰ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਣ ਨਾਲ ਅਸਲ 'ਚ ਉਤਸ਼ਾਹਿਤ ਹਾਂ। ਕਲੱਬ ਦਾ ਸ਼ਾਨਦਾਰ ਕ੍ਰਿਕਟ ਇਤਿਹਾਸ ਹੈ ਤੇ ਇਹ ਇਸਦਾ ਹਿੱਸਾ ਬਣੇ ਤੇ ਇਸਦੀ ਸਫਲਤਾ 'ਚ ਯੋਗਦਾਨ ਦੇਣ ਦਾ ਮਹੱਤਵਪੂਰਨ ਮੌਕਾ ਹੈ। ਕਲੱਬ ਨੇ 32 ਸਾਲਾ ਪੁਜਾਰਾ ਦੀ ਲੰਮੇ ਸਮੇਂ ਤਕ ਬੱਲੇਬਾਜ਼ੀ ਕਰਨ ਦੀ ਸਮਰੱਥਾ 'ਤੇ ਵਿਚਾਰ ਕੀਤਾ। ਗਲੂਸਟਰਸ਼ਰ ਨੂੰ ਉਸਦੇ ਤਜ਼ਰਬੇ ਦਾ ਫਾਇਦਾ ਮਿਲੇਗਾ।
ਇਹ ਕਾਊਂਟੀ ਟੀਮ ਇਕ ਦਹਾਕੇ 'ਚ ਪਹਿਲੀ ਬਾਰ ਕਾਊਂਟੀ ਚੈਂਪੀਅਨਸ਼ਿਪ ਦੇ ਡਿਵੀਜ਼ਨ ਇਕ 'ਚ ਖੇਡ ਰਹੀ ਹੈ। ਪੁਜਾਰਾ ਨੇ ਕਿਹਾ ਕਿ ਮੈਂ ਇਹ ਮੌਕਾ ਦੇਣ ਦੇ ਲਈ ਕਲੱਬ ਦਾ ਧੰਨਵਾਦ ਕਰਦਾ ਹਾਂ ਤੇ ਬ੍ਰਿਸਟਲ 'ਚ ਆਪਣੀ ਟੀਮ ਦੇ ਸਾਥੀਆਂ ਨਾਲ ਮਿਲਣ ਤੇ ਉੱਥੇ ਕੁਝ ਵਧੀਆ ਸਕੋਰ ਬਣਾਉਣ ਨੂੰ ਲੈ ਕੇ ਉਤਸ਼ਾਹਿਤ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਅਸਲ 'ਚ ਪਿਛਲੇ ਕੁਝ ਸਾਲਾ 'ਚ ਕਾਊਂਟੀ ਕ੍ਰਿਕਟ 'ਚ ਖੇਡਣ ਦਾ ਲਾਭ ਉਠਾਇਆ ਹੈ ਤੇ ਮੈਂ ਇਸ ਦੇ ਅੱਗੇ ਜਾਰੀ ਰੱਖਣਾ ਚਾਹੁੰਦਾ ਹਾਂ। ਪੁਜਾਰਾ ਇਸ ਤੋਂ ਪਹਿਲਾਂ ਕਾਊਂਟੀ ਚੈਂਪੀਅਨਸ਼ਿਪ 'ਟ ਡਰਬੀਸ਼ਰ, ਯਾਰਕਸ਼ਰ ਤੇ ਨਾਟਿੰਘਮਸ਼ਰ ਵਲੋਂ ਖੇਡ ਚੁੱਕੇ ਹਨ। ਇਸ ਬੱਲੇਬਾਜ਼ ਨੇ 2010 'ਚ ਆਸਟਰੇਲੀਆ ਵਿਰੁੱਧ ਡੈਬਿਊ ਕੀਤਾ ਤੇ ਟੈਸਟ ਕ੍ਰਿਕਟ 'ਚ ਉਸਦਾ ਔਸਤ 49.48 ਦਾ ਹੈ। ਫਸਟ ਕਲਾਸ ਮੈਚਾਂ 'ਚ ਉਨ੍ਹਾਂ ਨੇ 53.99 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।

 

Gurdeep Singh

Content Editor

Related News