PSL ਕਰਾਚੀ ਦੀ ਬਜਾਏ UAE ’ਚ ਕਰਵਾਉਣ ਦੀ ਅਪੀਲ
Tuesday, May 04, 2021 - 10:29 PM (IST)
ਕਰਾਚੀ- ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ ਸਾਰੀਆਂ 6 ਫਰੈਂਚਾਇਜ਼ੀਆਂ ਨੇ ਪਾਕਿਸਤਾਨ ’ਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਤੋਂ ਪੀ. ਐੱਸ. ਐੱਲ. ਦੇ ਬਾਕੀ ਮੁਕਾਬਲਿਆਂ ਨੂੰ ਕਰਾਚੀ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਸ਼ਿਫਟ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਫਰੈਂਚਾਇਜ਼ੀਆਂ ਨੇ ਪਿਛਲੇ ਹਫਤੇ ਪੀ. ਸੀ. ਬੀ. ਨੂੰ ਇਕ ਪੱਤਰ ਭੇਜਿਆ ਸੀ। ਸਮਝਿਆ ਜਾਂਦਾ ਹੈ ਕਿ ਬੋਰਡ ਫਰੈਂਚਾਇਜ਼ੀਆਂ ਦੇ ਇਸ ਅਪੀਲ ’ਤੇ ਵਿਚਾਰ ਕਰ ਰਿਹਾ ਹੈ ਅਤੇ ਮੌਜੂਦਾ ਯੋਜਨਾਵਾਂ ਦੀ ਸਮੀਖਿਆ ਕਰ ਰਿਹਾ ਹੈ।
ਇਹ ਖ਼ਬਰ ਪੜ੍ਹੋ- IPL ਮੁਲਤਵੀ ਹੋਣ ਤੋਂ ਬਾਅਦ UAE ’ਚ ਆਯੋਜਿਤ ਕੀਤਾ ਜਾ ਸਕਦੈ ਟੀ20 ਵਿਸ਼ਵ ਕੱਪ
ਅਜੇ ਦੀ ਸਥਿਤੀ ਅਨੁਸਾਰ ਸਾਰੀਆਂ ਫਰੈਂਚਾਇਜ਼ੀਆਂ ਨੂੰ ਆਪਣਾ 7 ਦਿਨ ਦਾ ਲਾਜ਼ਮੀ ਕੁਆਰੰਟਾਈਨ ਸ਼ੁਰੂ ਕਰਨ ਲਈ 23 ਮਈ ਤੱਕ ਕਰਾਚੀ ’ਚ ਇਕੱਠਾ ਹੋਣਾ ਹੈ ਅਤੇ 2 ਜੂਨ ਨੂੰ ਟੂਰਨਾਮੈਂਟ ਫਿਰ ਸ਼ੁਰੂ ਹੋਵੇਗਾ। 14 ਜੂਨ ਤੱਕ ਲੀਗ ਪੜਾਅ ਦੇ 16 ਮੈਚ ਆਯੋਜਿਤ ਹੋਣਗੇ, ਜਦੋਂਕਿ 16 ਤੋਂ 18 ਜੂਨ ਦੌਰਾਨ ਪਲੇਆਫ ਅਤੇ 20 ਜੂਨ ਨੂੰ ਫਾਈਨਲ ਹੋਣਾ ਹੈ। ਪਾਕਿਸਤਾਨ ’ਚ ਪ੍ਰਤੀ-ਦਿਨ ਲਗਭਗ 4500 ਕੋਰੋਨਾ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਦੇ ਕੁੱਝ ਹਿੱਸਿਆਂ ’ਚ ਮਿੰਨੀ ਲਾਕਡਾਊਨ ਲਾ ਦਿੱਤਾ ਗਿਆ ਹੈ। ਪਿਛਲੇ ਸਾਲ ਦੀ ਕੋਰੋਨਾ ਲਹਿਰ ਤੋਂ ਬਾਅਦ ਇਹ ਹੁਣ ਤੱਕ ਸਭ ਤੋਂ ਜ਼ਿਆਦਾ ਮਾਮਲੇ ਹਨ।
ਇਹ ਖ਼ਬਰ ਪੜ੍ਹੋ- BCCI ਨੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਕੁਆਰੰਟੀਨ 'ਚ ਜਾਣ ਦਾ ਦਿੱਤਾ ਆਦੇਸ਼
ਜ਼ਿਕਰਯੋਗ ਹੈ ਕਿ ਖਿਡਾਰੀਆਂ ਅਤੇ ਸਪੋਰਟ ਸਟਾਫ ’ਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ 20 ਫਰਵਰੀ ਤੋਂ 3 ਮਾਰਚ ਤੱਕ 14 ਮੁਕਾਬਲੇ ਖੇਡੇ ਜਾਣ ਉਪਰੰਤ ਪੀ. ਐੱਸ. ਐੱਲ.-2021 ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਟੂਰਨਾਮੈਂਟ ਨੂੰ ਫਿਰ ਸ਼ੁਰੂ ਕਰਨ ਦੀ ਤਰੀਕ ਤੈਅ ਹੋਣ ਤੋਂ ਬਾਅਦ ਫਰੈਂਚਾਇਜ਼ੀਆਂ ਨੇ ਆਪਣੇ-ਆਪਣੇ ਲਾਈਨ-ਅਪ ’ਚ ਖਾਲੀ ਸਥਾਨਾਂ ਨੂੰ ਭਰਨ ਲਈ ਇਕ ਰਿਪਲੇਸਮੈਂਟ ਡਰਾਫਟ ’ਚ ਹਿੱਸਾ ਲਿਆ ਸੀ ਕਿਉਂਕਿ ਕਈ ਵਿਦੇਸ਼ੀ ਖਿਡਾਰੀ ਨਵੀਆਂ ਤਰੀਕਾਂ ’ਤੇ ਮੁਕਾਬਲਿਆਂ ’ਚ ਹਿੱਸਾ ਲੈ ਪਾਉਣ ’ਚ ਅਸਮਰਥ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।