PSL 2022 : ਲਾਹੌਰ ਨੇ ਕਰਾਚੀ ਤੇ ਇਸਲਾਮਾਬਾਦ ਨੇ ਪੇਸ਼ਾਵਰ ਨੂੰ ਹਰਾਇਆ

Monday, Jan 31, 2022 - 12:42 PM (IST)

ਕਰਾਚੀ- ਫਖ਼ਰ ਜ਼ਮਾਂ ਦੇ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) 'ਚ ਪਹਿਲੇ ਸੈਂਕੜੇ ਦੀ ਮਦਦ ਨਾਲ ਲਾਹੌਰ ਕਲੰਦਰਸ ਨੇ ਕਰਾਚੀ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ ਜਦਕਿ ਇਕ ਹੋਰ ਮੈਚ 'ਚ ਇਸਲਾਮਾਬਾਦ ਯੂਨਾਈਟਿਡ ਨੇ ਪੇਸ਼ਾਵਰ ਜ਼ਾਲਮੀ ਨੂੰ 9 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।

ਇਹ ਵੀ ਪੜ੍ਹੋ : ਸਟਾਰਕ ਨੇ ਦੱਸੀ IPL ਤੋਂ ਨਾਂ ਵਾਪਸ ਲੈਣ ਦੀ ਵਜ੍ਹਾ, ਕਿਹਾ- ਪਰ ਇਕ ਦਿਨ ਜ਼ਰੂਰ ਖੇਡਾਂਗਾ

ਖੱਬੇ ਹੱਥ ਦੇ ਬੱਲੇਬਾਜ਼ ਫਖ਼ਰ ਜ਼ਮਾਂ ਨੇ 60 ਗੇਂਦਾਂ 'ਤੇ 12 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 106 ਦੌੜਾਂ ਬਣਾਈਆਂ ਜਿਸ ਨਾਲ ਲਾਹੌਰ ਨੇ ਚਾਰ ਵਿਕਟਾਂ 'ਤੇ 174 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਕਰਾਚੀ ਦੀ ਇਹ ਲਗਾਤਾਰ ਤੀਜੀ ਹਾਰ ਹੈ। ਕਰਾਚੀ ਦੇ ਕਪਤਾਨ ਬਾਬਰ ਜ਼ਮਾਂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਉਸ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ 'ਤੇ 170 ਦੌੜਾਂ ਬਣਾਈਆਂ। ਸ਼ਾਰਜੀਲ ਖ਼ਾਨ ਨੇ ਉਸ ਵਲੋਂ ਸਭ ਤੋਂ ਜ਼ਿਆਦਾ 60 ਦੌੜਾਂ ਦਾ ਯੋਗਦਾਨ ਦਿੱਤਾ।

ਇਹ ਵੀ ਪੜ੍ਹੋ : ਵੈਸਟਇੰਡੀਜ਼ ਸੀਰੀਜ਼ ਲਈ ਭਾਰਤੀ ਟੀਮ 'ਚ ਸ਼ਾਮਲ ਹੋਏ ਸ਼ਾਹਰੁਖ ਤੇ ਕਿਸ਼ੋਰ : ਰਿਪੋਰਟ

ਇਸ ਤੋਂ ਪਹਿਲਾਂ ਇਕ ਹੋਰ ਮੈਚ 'ਚ ਪੇਸ਼ਾਵਰ ਦੀ ਟੀਮ ਨੇ ਸ਼ੇਰਫੇਨ ਰਦਰਫੋਰਡ ਦੀ ਅਜੇਤੂ 70 ਦੌੜਾਂ ਦੇ ਬਾਵਜੂਦ 6 ਵਿਕਟਾਂ 'ਤੇ 168 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਇਸਲਾਮਾਬਾਦ ਨੇ 15.5 ਓਵਰ 'ਚ 1 ਵਿਕਟ 'ਤੇ 172 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਉਸ ਵਲੋਂ ਐਲੇਕਸ ਹੇਲਸ (ਅਜੇਤੂ 82) ਤੇ ਪਾਲ ਸਟਰਲਿੰਗ (57) ਨੇ ਪਹਿਲੇ ਵਿਕਟ ਲਈ 9.4 ਓਵਰ 112 ਦੌੜਾਂ ਜੋੜ ਕੇ ਜਿੱਤ ਦੀ ਨੀਂਹ ਰੱਖੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News