ਪੀ.ਐੱਸ.ਜੀ. ਟਰਾਫੀ ਬਾਸਕੇਟਬਾਲ ਟੂਰਨਾਮੈਂਟ ''ਚ ਹਿੱਸਾ ਲੈਣਗੀਆਂ ਚੋਟੀ ਦੀਆਂ 8 ਟੀਮਾਂ

08/24/2017 5:03:59 PM

ਕੋਯੰਬਤੂਰ—ਦੇਸ਼ ਦੀ ਚੋਟੀ ਦੀਆਂ 8 ਟੀਮਾਂ 27 ਅਗਸਤ ਤੋਂ 53ਵੀਂ ਪੀ.ਐੱਸ.ਜੀ. ਟਰਾਫੀ ਲਈ ਖੇਡੇ ਜਾਣ ਵਾਲੇ ਅਖਿਲ ਭਾਰਤੀ ਬਾਸਕੇਟਬਾਲ ਟੂਰਨਾਮੈਂਟ 'ਚ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਪੁਣੇ ਦੀ ਇੰਡੀਅਨ ਆਰਮੀ ਦੀ ਟੀਮ ਪਿਛਲੀ ਚੈਂਪੀਅਨ ਹੈ, ਉਸ ਤੋਂ ਇਲਾਵਾ ਹੋਰ ਟੀਮਾਂ ਆਈ.ਓ.ਬੀ. (ਚੇਨਈ), ਪੰਜਾਬ ਪੁਲਸ, ਕਸਟਸ (ਚੇਨਈ), ਵਿਜ ਬੈਂਕ (ਬੇਂਗਲੁਰੂ), ਕੇਰਲ ਸੂਬਾ ਬਿਜਲੀ ਬੋਰਡ, ਅਰਾਇਜ ਸਟੀਲਸ (ਚੇਨਈ) ਅਤੇ ਕਪੂਰਥਲਾ ਦੀ ਆਰ.ਸੀ.ਐੱਫ. ਹੈ। ਜੇਤੂ ਟੀਮ ਨੂੰ ਇਕ ਲੱਖ ਰੁਪਏ ਜਦਕਿ ਉੱਪ ਜੇਤੂ ਨੂੰ 50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।


Related News