ਪੀ. ਐੱਸ. ਜੀ. ਨੇ ਮੇਸੀ ਨੂੰ ਸਾਊਦੀ ਅਰਬ ਦੀ ਯਾਤਰਾ ਕਰਨ ’ਤੇ ਸਸਪੈਂਡ ਕੀਤਾ

Thursday, May 04, 2023 - 05:06 PM (IST)

ਪੀ. ਐੱਸ. ਜੀ. ਨੇ ਮੇਸੀ ਨੂੰ ਸਾਊਦੀ ਅਰਬ ਦੀ ਯਾਤਰਾ ਕਰਨ ’ਤੇ ਸਸਪੈਂਡ ਕੀਤਾ

ਪੈਰਿਸ– ਫਰਾਂਸ ਦੇ ਮਸ਼ਹੂਰ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਨੂੰ ਕਲੱਬ ਦੀ ਮਨਜ਼ੂਰੀ ਦੇ ਬਿਨਾਂ ਸਾਊਦੀ ਅਰਬ ਦੀ ਯਾਤਰਾ ਕਰਨ ਲਈ ਸਸਪੈਂਡ ਕਰ ਦਿੱਤਾ ਹੈ। ਇਸ ਮਾਮਲੇ ਤੋਂ ਜਾਣੂ ਇਕ ਵਿਅਕਤੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਇਹ ਜਾਣਕਾਰੀ ਦਿੱਤੀ।

 ਇਸ ਵਿਅਕਤੀ ਨੇ ਮੁਅੱਤਲੀ ਦੀ ਮਿਆਦ ਦੇ ਬਾਰੇ ਵਿਚ ਨਹੀਂ ਦੱਸਿਆ ਪਰ ਫਰਾਂਸੀਸੀ ਮੀਡੀਆ ਦੇ ਅਨੁਸਾਰ ਮੇਸੀ ਨੂੰ ਦੋ ਹਫਤੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਮੇਸੀ ਨੂੰ ਦੋ ਹਫਤੇ ਲਈ ਸਸਪੈਂਡ ਕੀਤੇ ਜਾਣ ਦਾ ਮਤਲਬ ਹੈ ਕਿ ਉਹ ਪੀ. ਐੱਸ. ਜੀ. ਵਲੋਂ ਅਗਲੇ ਦੋ ਮੈਚਾਂ ਵਿਚ ਨਹੀਂ ਖੇਡ ਸਕੇਗਾ। ਇਸ ਵਿਅਕਤੀ ਨੇ ਦੱਸਿਆ ਕਿ ਵਿਸ਼ਵ ਕੱਪ ਚੈਂਪੀਅਨ ਮੇਸੀ ਟੀਮ ਦੇ ਨਾਲ ਨਾ ਤਾਂ ਅਭਿਆਸ ਕਰ ਸਕਦਾ ਹੈ ਤੇ ਨਾ ਹੀ ਖੇਡ ਸਕਦਾ ਹੈ।

ਉਸ ਨੇ ਕਿਹਾ ਕਿ ਪੀ. ਐੱਸ. ਜੀ. ਨੇ ਮੇਸੀ ਨੂੰ ਯਾਤਰਾ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। 35 ਸਾਲਾ ਮੇਸੀ ਦਾ ਸਾਊਦੀ ਅਰਬ ’ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਮੱਧ ਪੂਰਬੀ ਦੇਸ਼ ਨਾਲ ਵਪਾਰਕ ਸਮਝੌਤਾ ਹੈ। ਅਰਜਨਟੀਨਾ ਦਾ ਇਹ ਸਟਾਰ ਖਿਡਾਰੀ ਦੋ ਸਾਲ ਪਹਿਲਾਂ ਬਾਰਸੀਲੋਨਾ ਛੱਡ ਕੇ ਪੀ. ਐੱਸ. ਜੀ. ਨਾਲ ਜੁੜਿਆ ਸੀ। ਉਸਦੀ ਅਗਵਾਈ ਵਿਚ ਅਰਜਨਟੀਨਾ ਨੇ ਪਿਛਲੇ ਸਾਲ ਵਿਸ਼ਵ ਕੱਪ ਜਿੱਤਿਆ ਸੀ।


author

Tarsem Singh

Content Editor

Related News