ਪ੍ਰਮੁੱਖ ਕ੍ਰਿਕਟਰਾਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ

Monday, Aug 15, 2022 - 03:59 PM (IST)

ਨਵੀਂ ਦਿੱਲੀ- ਸ਼ਿਖਰ ਧਵਨ, ਮਿਤਾਲੀ ਰਾਜ, ਸਚਿਨ ਤੇਂਦੁਲਕਰ, ਹਰਭਜਨ ਸਿੰਘ ਤੇ ਵਿਰਾਟ ਕੋਹਲੀ ਸਮੇਤ ਭਾਰਤ ਦੇ ਵਰਤਮਾਨ ਤੇ ਸਾਬਕਾ ਕ੍ਰਿਕਟਰਾਂ ਨੇ ਸੋਸ਼ਲ ਮੀਡੀਆ 'ਤੇ ਦੇਸ਼ਵਾਸੀਆਂ ਨੂੰ 75ਵੇਂ ਆਜ਼ਾਦੀ ਦੇ ਦਿਹਾੜੇ ਦੇ ਮੌਕੇ ਵਧਾਈਆਂ ਦਿੱਤੀਆਂ।

ਇਹ ਵੀ ਪੜ੍ਹੋ : ਫੀਫਾ ਵਲੋਂ ਪਾਬੰਦੀ ਦੀ ਧਮਕੀ 'ਤੇ ਛੇਤਰੀ ਨੇ ਖਿਡਾਰੀਆਂ ਨੂੰ ਕਿਹਾ, ਜ਼ਿਆਦਾ ਧਿਆਨ ਨਾ ਦਿਓ

ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਰਵਾਇਤੀ ਪੋਸ਼ਾਕ 'ਚ ਤਿਰੰਗਾ ਫੜ੍ਹੇ ਹੋਏ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕੀਤੀਆਂ ਹਨ ਤੇ ਲਿਖਿਆ ਹੈ, ਸਾਡਾ ਝੰਡਾ ਸਾਡਾ ਮਾਣ! ਉੱਚਾ ਤਿਰੰਗਾ ਇਕ ਅਜਿਹਾ ਨਜ਼ਾਰਾ ਹੈ ਜੋ ਹਰ ਭਾਰਤੀ ਦੇ ਦਿਲ ਨੂੰ ਖ਼ੁਸ਼ੀ ਨਾਲ ਭਰ ਦਿੰਦਾ ਹੈ। ਮੈਂ ਆਪਣੀ ਰਿਹਾਇਸ਼ 'ਚ ਤਿਰੰਗਾ ਲਹਿਰਾਇਆ ਹੈ ਅੱਜ #HarGharTiranga #AmritMahotsav।" 

ਕ੍ਰਿਕਟ ਆਈਕਨ ਸਚਿਨ ਤੇਂਦੁਲਕਰ ਨੇ ਆਪਣੀ ਰਿਹਾਇਸ਼ 'ਤੇ ਤਿਰੰਗਾ ਲਹਿਰਾਉਂਦੇ ਹੋਏ ਇਕ ਵੀਡੀਓ ਪੋਸਟ ਕੀਤਾ ਹੈ ਤੇ ਲਿਖਿਆ ਹੈ ਕਿ, ਦਿਲ 'ਚ ਵੀ ਤਿਰੰਗਾ, ਘਰ 'ਤੇ ਵੀ ਤਿਰੰਗਾ।

ਤੁਹਾਨੂੰ ਸਾਰਿਆਂ ਨੂੰ #ਆਜ਼ਾਦੀ ਦਿਹਾੜੇ ਦੀਆਂ ਹਾਰਦਿਕ ਸ਼ੁਭਕਾਮਨਾਵਾਂ।

18 ਅਗਸਤ ਤੋਂ ਜ਼ਿੰਬਾਬਵੇ ਦੇ ਖ਼ਿਲਾਫ਼ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਇਕ ਰੋਜ਼ਾ ਕੌਮਾਂਤਰੀ ਸੀਰੀਜ਼ 'ਚ ਟੀਮ ਦੀ ਅਗਵਾਈ ਕਰ ਰਹੇ ਸ਼ਿਖਰ ਧਵਨ ਨੇ ਇਕ ਛੋਟੇ ਵੀਡੀਓ ਦੇ ਨਾਲ ਰਾਸ਼ਟਰ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਤੁਹਾਨੂੰ ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਜੈ ਹਿੰਦ

ਇਹ ਵੀ ਪੜ੍ਹੋ : ਕੌਮਾਂਤਰੀ ਟੇਬਲ ਟੈਨਿਸ ਖਿਡਾਰਨ ਨੈਨਾ ਜਾਇਸਵਾਲ ਸਾਈਬਰ ਕ੍ਰਾਈਮ ਦੀ ਹੋਈ ਸ਼ਿਕਾਰ, ਸ਼ਿਕਾਇਤ ਦਰਜ

ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਲਿਖਿਆ, 75 ਸ਼ਾਨਦਾਰ ਸਾਲ। ਇਸ 'ਤੇ ਮਾਣ ਹੈ। ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ। ਜੈ ਹਿੰਦ।

ਭਾਰਤ ਦੇ ਸਾਬਕਾ ਕ੍ਰਿਕਟਰ ਵੀ. ਵੀ. ਐੱਸ. ਲਕਸ਼ਮਣ ਨੇ ਟਵੀਟ ਕੀਤਾ, ਸਾਡੇ ਰਾਸ਼ਟਰ ਦੀ ਮਹਿਮਾ ਹਮੇਸ਼ਾ ਬਣੀ ਰਹੇ। ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਸਾਰਿਆਂ ਦੇ ਲਈ ਪਿਆਰ, ਸ਼ਾਂਤੀ ਤੇ ਖ਼ੁਸ਼ਹਾਲੀ ਦੀ ਕਾਮਨਾ। ਭਾਰਤੀ ਹੋਣ 'ਤੇ ਮਾਣ ਹੈ। ਜੈ ਹਿੰਦ! 

ਮੁਹੰਮਦ ਕੈਫ ਨੇ ਟਵੀਟ ਕੀਤਾ, ਮੈਂ ਤਿਰੰਗੇ ਤੇ ਭਾਰਤ ਦੀ ਜਰਸੀ ਦੀ ਜਾਦੁਈ ਸ਼ਕਤੀ ਨੂੰ ਜਾਣਦਾ ਹਾਂ, ਇਸ ਲਈ ਮੈਂ ਆਜ਼ਾਦੀ ਦਿਹਾੜੇ ਦੇ ਮਹੱਤਵ ਨੂੰ ਮੰਨਦਾ ਹਾਂ। ਹਰ ਘਰ 'ਚ ਤਿਰੰਗਾ, ਹਰ ਦਿਲ 'ਚ ਤਿਰੰਗਾ। ਸਾਰਿਆਂ ਨੂੰ 75ਵੀਂ ਸ਼ੁੱਭਕਾਮਨਾਵਾਂ, ਇਹ ਆਪਣਾ ਤਿਉਹਾਰ ਹੈ। 

ਭਾਰਤ ਦੇ ਸਾਬਕਾ ਗੇਂਦਬਾਜ਼ ਤੇ ਵਰਤਮਾਨ ਸਮੇਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਤਿਰੰਗੇ ਨੂੰ ਸੈਲਿਊਟ ਕਰਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਤੇ ਲਿਖਿਆ- ਸਾਡਾ ਰਾਸ਼ਟਰੀ ਝੰਡਾ ਅਤੀਤ ਵਿੱਚ ਸਾਡੀਆਂ ਕੁਰਬਾਨੀਆਂ, ਵਰਤਮਾਨ ਦੀ ਖੁਸ਼ਹਾਲੀ ਅਤੇ ਭਵਿੱਖ ਲਈ ਉਮੀਦਾਂ ਦਾ ਪ੍ਰਤੀਕ ਹੈ। #ਸੁਤੰਤਰਤਾ ਦਿਵਸ ਦੇ ਮੌਕੇ 'ਤੇ ਸਾਡੇ ਰਾਸ਼ਟਰੀ ਝੰਡੇ ਨੂੰ ਸਲਾਮੀ।

ਇਹ ਵੀ ਪੜ੍ਹੋ : ਵਿਨੇਸ਼ ਫੋਗਾਟ ਦਾ ਖੁਲਾਸਾ, ਕੁਸ਼ਤੀ ਛੱਡਣ ਦਾ ਫੈਸਲਾ ਕਰ ਲਿਆ ਸੀ; ਪੀ. ਐੱਮ. ਮੋਦੀ ਨੇ ਪ੍ਰੇਰਿਤ ਕੀਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News