ਪ੍ਰੋ ਲੀਗ ਟੂਰਨਾਮੈਂਟ : ਨਾ ਤੋਂ ਬਾਅਦ ਭਾਰਤੀ ਟੀਮ ਲਵੇਗੀ ਹਿੱਸਾ
Friday, Apr 19, 2019 - 02:19 AM (IST)

ਲੁਸਾਨੇ— ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (ਐੱਫ. ਆਈ. ਐੱਚ.) ਦੇ ਪ੍ਰੋ ਲੀਗ ਟੂਰਨਾਮੈਂਟ 'ਚ ਭਾਰਤੀ ਹਾਕੀ ਟੀਮ ਵੀ ਖੇਡੇਗੀ। ਭਾਰਤੀ ਪੁਰਸ਼ ਹਾਕੀ ਟੀਮ ਨੂੰ ਕੰਟਰੋਲ ਕਰਦੇ ਸੰਗਠਨ ਐੱਫ. ਆਈ. ਐੱਚ. ਨੇ ਇਸਦੀ ਪੁਸ਼ਟੀ ਕਰ ਦਿੱਤੀ ਹੈ। 2019 ਤੋਂ ਸ਼ੁਰੂ ਹੋਏ ਟੂਰਨਾਮੈਂਟ ਦੇ ਪਹਿਲੇ ਸੀਜ਼ਨ 'ਚ ਭਾਰਤ ਨੇ ਖੇਡਣ ਤੋਂ ਮਨ੍ਹਾ ਕਰ ਦਿੱਤਾ ਸੀ। ਹਰ ਸਾਲ ਜਨਵਰੀ ਤੋਂ ਜੂਨ ਦੇ ਵਿਚ ਲੀਗ ਦੇ ਮੁਕਾਬਲੇ ਹੋਣਗੇ। ਪਹਿਲੇ ਅਡੀਸ਼ਨ 'ਚ 9 ਟੀਮਾਂ ਸ਼ਾਮਲ ਕੀਤੀਆਂ। ਲੀਗ ਟੀ ਟਾਪ-4 ਟੀਮਾਂ ਨੂੰ 2020 ਓਲੰਪਿਕ ਕੁਆਲੀਫਾਇਰ 'ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।