ਪ੍ਰੋ ਕਬੱਡੀ ਲੀਗ ਸੈਸ਼ਨ 8 : ਲਗਭਗ 48 ਕਰੋੜ ਰੁਪਏ ''ਚ ਵਿਕੇ 190 ਤੋਂ ਜ਼ਿਆਦਾ ਖਿਡਾਰੀ
Wednesday, Sep 01, 2021 - 09:31 PM (IST)
ਮੁੰਬਈ - ਪ੍ਰੋ ਕਬੱਡੀ ਲੀਗ ਦੇ ਦਸੰਬਰ 'ਚ ਹੋਣ ਵਾਲੇ 8ਵੇਂ ਸੈਸ਼ਨ ਦੇ ਲਈ ਹੋਈ ਨਿਲਾਮੀ 'ਚ 12 ਫ੍ਰੈਂਚਾਇਜ਼ੀ ਟੀਮਾਂ ਨੇ 190 ਤੋਂ ਜ਼ਿਆਦਾ ਖਿਡਾਰੀਆਂ ਨੂੰ ਕਰੀਬ 48.22 ਕਰੋੜ ਰੁਪਏ 'ਚ ਖਰੀਦਿਆ ਅਤੇ 10 'ਫਾਈਨਲ ਬਿਡ ਮੈਚ' (ਐੱਫ. ਬੀ. ਐੱਮ.) ਕਾਰਡ ਦਾ ਇਸਤੇਮਾਲ ਕੀਤਾ ਗਿਆ। ਰੇਡਰ ਪਰਦੀਪ ਨਰਵਾਲ ਪੀ. ਕੇ. ਐੱਲ. ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ, ਜਿਨ੍ਹਾਂ ਨੂੰ ਯੂ. ਪੀ. ਯੋਧਾ ਨੇ ਇਕ ਕਰੋੜ 65 ਲੱਖ ਰੁਪਏ 'ਚ ਖਰੀਦਿਆ।
ਇਹ ਖ਼ਬਰ ਪੜ੍ਹੋ- BAN v NZ : ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਸਿਧਾਰਥ ਦੇਸਾਈ ਨੂੰ ਤੇਲਗੂ ਟਾਈਟੰਸ ਨੇ ਇਕ ਕਰੋੜ 30 ਲੱਖ ਰੁਪਏ 'ਚ ਬਰਕਾਰ ਰੱਖਿਆ। ਰਾਹੁਲ ਚੌਧਰੀ ਹੁਣ ਪੁਣੇਰੀ ਪਲਟਨ ਦੇ ਲਈ ਖੇਡਣਗੇ ਜਦਕਿ ਤਾਮਿਲ ਥਲਾਈਵਾਜ ਨੇ ਰੇਡਰ ਮਨਜੀਤ ਨੂੰ ਪੁਣੇਰੀ ਪਲਟਨ ਤੋਂ 92 ਲੱਖ ਰੁਪਏ ਵਿਚ ਖਰੀਦਿਆ। ਕੈਟੇਗਰੀ-ਏ ਦੇ ਹਰਫਨਮੌਲਾ ਖਿਡਾਰੀ ਗੂਲੀਆ ਨੂੰ ਹਰਿਆਣਾ ਸਟੀਲਰਸ ਨੇ 83 ਲੱਖ ਰੁਪਏ ਵਿਚ ਖਰੀਦਿਆ ਜਦਕਿ ਉਸਦਾ ਬੇਸ ਪ੍ਰਾਈਜ਼ 25 ਲੱਖ ਰੁਪਏ ਸੀ। ਜੈਪੁਰ ਪਿੰਕ ਪੈਂਥਰਸ ਨੇ ਰੇਡਰ ਅਰਜੁਨ ਦੇਸ਼ਵਾਲ ਨੂੰ 96 ਲੱਖ ਰੁਪਏ ਵਿਚ ਖਰੀਦਿਆ। ਨਿਲਾਮੀ ਵਿਚ 10 ਨਵੇਂ ਨੌਜਵਾਨ ਖਿਡਾਰੀ ਵਿਕੇ।
ਇਹ ਖ਼ਬਰ ਪੜ੍ਹੋ- ਓਵਲ ਟੈਸਟ 'ਚ ਭਾਰਤੀ ਖਿਡਾਰੀ ਬਣਾ ਸਕਦੇ ਹਨ ਇਹ ਤਿੰਨ ਵੱਡੇ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।