ਪ੍ਰੋ ਕਬੱਡੀ ਲੀਗ ''ਚ 09.10.2018 ਦੇ ਮੁਕਾਬਲੇ : ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਹੋ ਮੈਚ

Tuesday, Oct 09, 2018 - 10:14 AM (IST)

ਪ੍ਰੋ ਕਬੱਡੀ ਲੀਗ ''ਚ 09.10.2018 ਦੇ ਮੁਕਾਬਲੇ : ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਹੋ ਮੈਚ

ਚੇਨਈ— ਪ੍ਰੋ ਕਬੱਡੀ ਲੀਗ 'ਚ ਮੰਗਲਵਾਰ ਨੂੰ ਵੀ ਦੋ ਮੁਕਾਬਲੇ ਖੇਡੇ ਜਾਣਗੇ। ਜ਼ੋਨ ਏ ਦੇ ਮੁਕਾਬਲੇ 'ਚ ਦਬੰਗ ਦਿੱਲੀ ਦਾ ਸਾਹਮਣਾ ਗੁਜਰਾਤ ਫਾਰਚਿਊਨਜਾਇੰਟਸ ਨਾਲ ਹੋਵੇਗਾ ਜਦਕਿ ਜ਼ੋਨ ਬੀ ਤੋਂ ਤਮਿਲ ਥਲਾਈਵਾਸ ਅਤੇ ਤੇਲਗੂ ਟਾਈਟਨਸ ਆਹਮੋ-ਸਾਹਮਣੇ ਹੋਣਗੇ। ਮੇਜ਼ਬਾਨ ਤਮਿਲ ਥਲਾਈਵਾਸ ਨੂੰ ਛੱਡ ਕੇ ਬਾਕੀ ਤਿੰਨਾਂ ਟੀਮਾਂ ਦਾ ਇਹ ਪਹਿਲਾ ਮੁਕਾਬਲਾ ਹੈ। ਤਮਿਲ ਥਲਾਈਵਾਸ ਨੇ ਪਟਨਾ ਪਾਈਰੇਟਸ ਖਿਲਾਫ ਆਪਣਾ ਪਹਿਲਾ ਮੈਚ ਜਿੱਤਿਆ ਸੀ ਜਦਕਿ ਸੋਮਵਾਰ ਨੂੰ ਉਹ ਯੂਪੀ ਯੋਧਾ ਦੇ ਖਿਲਾਫ ਆਪਣਾ ਅਹਿਮ ਮੁਕਾਬਲਾ ਹਾਰ ਗਈ ਸੀ। ਜਦਕਿ ਤੇਲਗੂ ਟਾਈਟਨਸ ਨੂੰ ਪਹਿਲੇ ਮੁਕਾਬਲੇ 'ਚ ਮੇਜ਼ਬਾਨ ਤੋਂ ਸਖਤ ਟੱਕਰ ਮਿਲ ਸਕਦੀ ਹੈ। ਜਦਕਿ ਦੂਜੇ ਮੁਕਾਬਲੇ 'ਚ ਮਿਰਾਜ ਸ਼ੇਖ ਦੀ ਤਜਰਬੇਕਾਰ ਦਬੰਗ ਦਿੱਲੀ ਦਾ ਸਾਹਮਣਾ ਸੁਨੀਲ ਕੁਮਾਰ ਦੀ ਗੁਜਰਾਤ ਨਾਲ ਹੋਵੇਗਾ। ਕੋਚ ਮਨਪ੍ਰੀਤ ਸਿੰਘ ਦੇ ਨਾਲ ਇਸ ਟੀਮ ਨੇ ਪਿਛਲੇ ਸੀਜ਼ਨ 'ਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਸੀ।

ਮੈਚ ਦਾ ਸਮਾਂ
ਦਬੰਗ ਦਿੱਲੀ ਬਨਾਮ ਗੁਜਰਾਤ ਫਾਰਚਿਊਨ ਜਾਇੰਟਸ — ਰਾਤ 8 ਵਜੇ ਤੋਂ ਸ਼ੁਰੂ
ਤਮਿਲ ਥਲਾਈਵਾਸ ਬਨਾਮ ਤੇਲਗੂ ਟਾਈਟਨਸ - ਰਾਤ 9 ਵਜੇ ਤੋਂ ਸ਼ੁਰੂ

ਮੈਚ ਦੀ ਜਗ੍ਹਾ
ਮੈਚ ਚੇਨਈ ਦੇ ਜਵਾਹਰ ਲਾਲ ਨਹਿਰੂ ਇੰਡੋਰ ਸਟੇਡੀਅਮ 'ਚ ਖੇਡਿਆ ਜਾਵੇਗਾ।

ਇੱਥੇ ਵੇਖੋ ਮੈਚਾਂ ਦਾ ਲਾਈਵ ਪ੍ਰਸਾਰਨ :
ਹਿੰਦੀ ਲਈ - ਸਟਾਰ ਸਪੋਰਟਸ 3/ਐੱਚ.ਡੀ.
ਇੰਗਲਿਸ਼ ਲਈ - ਸਟਾਰ ਸਪੋਰਟਸ 2/ਐੱਚ.ਡੀ.


Related News