ਪ੍ਰੋ ਕਬੱਡੀ ਲੀਗ : ਤਾਮਿਲ ਤੇ ਹਰਿਆਣਾ ਦਾ ਮੈਚ ਰਿਹਾ ਟਾਈ

Wednesday, Nov 14, 2018 - 10:59 PM (IST)

ਪ੍ਰੋ ਕਬੱਡੀ ਲੀਗ : ਤਾਮਿਲ ਤੇ ਹਰਿਆਣਾ ਦਾ ਮੈਚ ਰਿਹਾ ਟਾਈ

ਮੁੰਬਈ— ਤਾਮਿਲ ਤਲਾਈਵਾਸ ਤੇ ਹਰਿਆਣਾ ਸਟੀਲਰਸ ਵਿਚਾਲੇ ਪ੍ਰੋ ਕਬੱਡੀ ਲੀਗ ਗਾ ਮੈਚ ਬੁੱਧਵਾਰ ਨੂੰ 32-32 ਨਾਲ ਟਾਈ ਰਿਹਾ। ਤਾਮਿਲ ਤਲਾਈਵਾਸ ਵਲੋਂ ਸੁਰੇਸ਼ ਹੇਗੜੇ ਨੇ 7, ਅਜੇ ਠਾਕੁਰ ਨੇ 6 ਤੇ ਮਨਜੀਤ ਛਿੱਲਰ ਨੇ 4 ਅੰਕ ਹਾਸਲ ਕੀਤੇ।
ਹਰਿਆਣਾ ਦੀ ਟੀਮ ਵਲੋਂ ਵਿਕਾਸ ਕੰਡੋਲਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 14 ਅੰਕ ਹਾਸਲ ਕੀਤੇ। ਉਨ੍ਹਾਂ ਨੇ 21 ਰੇਡ ਨਾਲ ਇਹ ਅੰਕ ਬਣਾਏ। ਇਨ੍ਹਾਂ ਦੋਵਾਂ ਟੀਮਾਂ ਦੇ ਵਿਚ ਸੈਸ਼ਨ 'ਚ ਦੂਜੀ ਵਾਰ ਮੁਕਾਬਲਾ ਟਾਈ ਰਿਹਾ ਹੈ।


Related News