ਪ੍ਰੋ ਕਬੱਡੀ ਲੀਗ : ਪਟਨਾ ਨੂੰ ਹਰਾ ਕੇ ਬੰਗਾਲ ''ਪਲੇਆਫ'' ''ਚ

12/23/2018 2:33:48 AM

ਕੋਲਕਾਤਾ— ਬੰਗਾਲ ਵਾਰੀਅਰਸ ਨੇ ਪਟਨਾ ਪਾਈਰੇਟਸ ਨੂੰ ਸ਼ਨੀਵਾਰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੈਚ 'ਚ 39-23 ਨਾਲ ਹਰਾ ਕੇ 'ਪਲੇਆਫ' ਦੇ ਲਈ ਕੁਆਲੀਫਾਈ ਕਰ ਲਿਆ ਹੈ। ਬੰਗਾਲ ਦੀ ਇਸ ਜਿੱਤ ਤੋਂ ਬਾਅਦ 18 ਮੈਚਾਂ 'ਚ 58 ਅੰਕ ਹੋ ਗਏ ਹਨ ਤੇ ਉਹ ਗਰੁੱਪ 'ਬੀ' 'ਚ ਬੈਂਗਲੁਰੂ ਬੁਲਸ ਤੋਂ ਬਾਅਦ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। 

PunjabKesari
ਬੰਗਾਲ ਦੀ 18 ਮੈਚਾਂ ਇਹ 10ਵੀਂ ਜਿੱਤ ਹੈ ਜਦਕਿ ਪਟਨਾ ਦੀ 21 ਮੈਚਾਂ 'ਚ 10ਵੀਂ ਹਾਰ ਹੈ ਤੇ ਉਹ 55 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹੈ। ਬੰਗਾਲ ਦੇ ਲਈ ਮਨਿੰਦਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ 11 ਅੰਕ ਹਾਸਲ ਕੀਤੇ। ਇਸ ਹਾਰ ਦੇ ਨਾਲ ਪਟਨਾ ਦਾ ਪਲੇਆਫ 'ਚ ਸਥਾਨ ਖਤਰੇ 'ਚ ਪੈ ਗਿਆ ਹੈ। ਪਟਨਾ ਨੂੰ ਪਲੇਆਫ ਦੇ ਲਈ ਆਪਣੇ ਆਖਰੀ ਮੈਚ ਗੁਜਰਾਤ ਨੂੰ ਹਰ ਹਾਲਤ 'ਚ ਹਰਾਉਣਾ ਹੋਵੇਗਾ।


Related News