ਪ੍ਰੋ ਕਬੱਡੀ ਲੀਗ : ਹਰਿਆਣਾ ਦੀ ਬੰਗਾਲ ''ਤੇ ਰੋਮਾਂਚਕ ਜਿੱਤ
Wednesday, Dec 05, 2018 - 10:12 PM (IST)

ਨਵੀਂ ਦਿੱਲੀ— ਆਪਣੇ ਸਟਾਰ ਰੇਡਰ ਮੋਨੂੰ ਗੋਇਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਹਰਿਆਣਾ ਸਟੀਲਰਸ ਨੇ ਬੰਗਾਲ ਵਾਰੀਅਰਸ ਨੂੰ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ ਮੁਕਾਬਲੇ 'ਚ ਬੁੱਧਵਾਰ ਨੂੰ 35-33 ਨਾਲ ਹਰਾ ਦਿੱਤਾ। ਮੁਕਾਬਲਾ ਬਹੁਤ ਰੋਮਾਂਚਕ ਸੀ। ਹਰਿਆਣਾ ਨੇ ਪਹਿਲੇ ਹਾਫ 'ਚ 19-12 ਦੀ ਬੜ੍ਹਤ ਬਣਾ ਲਈ ਸੀ ਪਰ ਬੰਗਾਲ ਨੇ ਦੂਜੇ ਹਾਫ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ 23-23 ਨਾਲ ਬਰਾਬਰੀ ਕੀਤੀ ਤੇ ਫਿਰ 29-27 ਦੀ ਬੜ੍ਹਤ ਬਣ ਲਈ। ਹਰਿਆਣਾ ਨੇ 4 ਮਿੰਟ ਰਹਿੰਦੇ ਸਕੋਰ 29-29 ਨਾਲ ਬਰਾਬਰ ਕਰ ਦਿੱਤਾ। ਮੈਚ ਲਗਾਤਾਰ ਰੋਮਾਂਚਕ ਹੁੰਦਾ ਗਿਆ। ਮੈਚ 'ਚ 3 ਮਿੰਟ ਰਹਿੰਦੇ ਸਕੋਰ 30-30 ਨਾਲ ਬਰਾਬਰ ਹੋ ਗਿਆ। ਮੋਨੂੰ ਦੀ ਸਫਲ ਰੇਡ ਨਾਲ ਹਰਿਆਣਾ ਨੇ 2 ਮਿੰਟ ਰਹਿੰਦੇ 32-30 ਦੀ ਬੜ੍ਹਤ ਬਣਾ ਲਈ। ਆਖਰੀ ਸਮੇਂ ਤੱਕ ਬੜ੍ਹਤ ਕਾਇਮ ਰੱਖੀ ਤੇ ਹਰਿਆਣਾ ਨੇ ਬੰਗਾਲ ਨੂੰ 35-33 ਨਾਲ ਹਰਾ ਦਿੱਤਾ।
ਹਰਿਆਣਾ ਦੀ 17 ਮੈਚਾਂ 'ਚ ਇਹ 6ਵੀਂ ਜਿੱਤ ਹੈ ਤੇ ਉਸਨੇ 37 ਅੰਕ ਬਣਾ ਲਏ ਹਨ। ਹਰਿਆਣਾ ਹੁਣ ਆਪਣੇ ਗਰੁੱਪ 'ਏ' 'ਚ ਪੰਜਵੇਂ ਸਥਾਨ 'ਤੇ ਪਹੁੰਚ ਗਈ ਹੈ। ਦੂਜੇ ਪਾਸੇ ਬੰਗਾਲ ਦੀ 14 ਮੈਚਾਂ 'ਚ ਇਹ 7ਵੀਂ ਹਾਰ ਹੈ ਤੇ ਉਹ 43 ਅੰਕਾਂ ਦੇ ਨਾਲ ਗਰੁੱਪ 'ਬੀ' 'ਚ ਤੀਜੇ ਸਥਾਨ 'ਤੇ ਕਾਇਮ ਹੈ।