ਪ੍ਰੋ ਕਬੱਡੀ ਲੀਗ : ਟਾਈ ''ਤੇ ਛੁੱਟਿਆ ਬੰਗਾਲ ਅਤੇ ਤੇਲੁਗੂ ਵਿਚਾਲੇ ਮੁਕਾਬਲਾ
Tuesday, Aug 13, 2019 - 11:09 AM (IST)

ਅਹਿਮਦਾਬਾਦ— ਬੰਗਾਲ ਵਾਰੀਅਰਸ ਅਤੇ ਤੇਲੁਗੂ ਟਾਈਟਨਸ ਵਿਚਾਲੇ ਪ੍ਰੋ ਕਬੱਡੀ ਲੀਗ ਦੇ ਸਤਵੇਂ ਸੈਸ਼ਨ ਦਾ ਮੁਕਾਬਲਾ ਸੋਮਵਾਰ ਨੂੰ ਉਤਰਾਅ-ਚੜ੍ਹਾਅ ਦੇ ਬਾਅਦ 29-29 ਦੀ ਬਰਾਬਰੀ 'ਤੇ ਛੁੱਟਿਆ। ਬੰਗਾਲ ਲਈ ਮੁਹੰਮਦ ਨਬੀਬਕਸ਼ ਨੇ ਅੱਠ, ਮਨਿੰਦਰ ਸਿੰਘ ਨੇ ਪੰਜ ਅਤੇ ਕੇ. ਪ੍ਰਪੰਜਨ ਨੇ ਚਾਰ ਅੰਕ ਜੁਟਾਏ ਜਦਕਿ ਤੇਲੁਗੂ ਲਈ ਸੂਰਜ ਦੇਸਾਈ ਨੇ 7, ਸਿਧਾਰਥ ਦੇਸਾਈ ਨੇ ਚਾਰ ਅਤੇ ਫਰਹਾਦ ਮਿਲਾਘਰਦਨ ਨੇ ਤਿੰਨ ਅੰਕ ਬਣਾਏ।
ਦੋਵੇਂ ਟੀਮਾਂ ਦੇ ਰੇਡ ਨਾਲ 13-13 ਅੰਕ ਰਹੇ ਜਦਕਿ ਡਿਫੈਂਸ 'ਚ ਬੰਗਾਲ ਦੇ 11 ਅਤੇ ਤੇਲੁਗੂ ਦੇ 10 ਅੰਕ ਰਹੇ। ਆਲਆਊਟ ਤੋਂ ਦੋਹਾਂ ਟੀਮਾਂ ਨੂੰ 2-2 ਅੰਕ ਮਿਲੇ। ਬੰਗਾਲ ਦੇ ਖਾਤੇ 'ਚ ਤਿੰਨ ਵਾਧੂ ਅਤੇ ਤੇਲੁਗੂ ਦੇ ਖਾਤੇ 'ਚ ਚਾਰ ਵਾਧੂ ਅੰਕ ਗਏ। ਬੰਗਾਲ ਦਾ 6 ਮੈਚਾਂ 'ਚ ਇਹ ਪਹਿਲਾ ਟਾਈ ਹੈ ਅਤੇ ਉਹ 20 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹੈ ਜਦਕਿ ਤੇਲੁਗੂ ਦਾ ਅੱਠ ਮੈਚਾਂ 'ਚ ਇਹ ਦੂਜਾ ਟਾਈ ਹੈ ਅਤੇ ਉਹ 13 ਅੰਕਾਂ ਨਾਲ 10ਵੇਂ ਸਥਾਨ 'ਤੇ ਹੈ।