ਪ੍ਰੋ ਕਬੱਡੀ ਲੀਗ : ਬੰਗਾਲ ਨੇ ਹਰਿਆਣਾ ਨੂੰ 48-36 ਨਾਲ ਹਰਾਇਆ

Thursday, Sep 19, 2019 - 10:17 PM (IST)

ਪ੍ਰੋ ਕਬੱਡੀ ਲੀਗ : ਬੰਗਾਲ ਨੇ ਹਰਿਆਣਾ ਨੂੰ 48-36 ਨਾਲ ਹਰਾਇਆ

ਪੁਣੇ— ਮਨਿੰਦਰ ਸਿੰਘ ਦੇ ਸ਼ਾਨਦਾਰ ਖੇਡ ਨਾਲ ਬੰਗਾਲ ਵਾਰੀਅਰਸ ਨੇ ਪ੍ਰੋ ਕਬੱਡੀ ਲੀਗ ਮੈਚ 'ਚ ਵੀਰਵਾਰ ਇੱਥੇ ਹਰਿਆਣਾ ਸਟੀਲਰਸ ਨੂੰ 48-36 ਨਾਲ ਹਰਾਇਆ। ਇਸ ਜਿੱਤ ਦੇ ਨਾਲ ਬੰਗਾਲ ਵਾਰੀਅਰਸ ਨੇ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਬੰਗਾਲ ਨੇ ਸ਼ੁਰੂ ਤੋਂ ਦਬਦਬਾਅ ਬਣਾਏ ਰੱਖਿਆ। ਉਸਦੇ ਤਿੰਨੇ ਰੇਡਰ ਮਨਿੰਦਰ ਸਿੰਘ ਦੇ ਪ੍ਰਾਪਨਜਨ ਤੇ ਮੁਹੰਮਦ ਨੇ ਆਸਾਨੀ ਨਾਲ ਅੰਕ ਹਾਸਲ ਕੀਤੇ। ਵਾਰੀਅਰਸ ਨੇ ਪਹਿਲੇ ਹਾਫ 'ਚ 2 ਆਲਆਊਟ ਕੀਤੇ ਤੇ 15 ਅੰਕ ਦੀ ਬੜ੍ਹਤ ਹਾਸਲ ਕਰ ਲਈ। ਹਾਫ ਸਮੇਂ ਤਕ ਵਾਰੀਅਰਸ ਦੀ ਟੀਮ 30-14 ਨਾਲ ਅੱਗੇ ਸੀ। ਇਸ ਤੋਂ ਬਾਅਦ ਹਰਿਆਣਾ ਦੇ ਖਿਡਾਰੀਆਂ ਨੇ ਵਧੀਆ ਖੇਡ ਨਹੀਂ ਦਿਖਾਇਆ। ਦੂਜੇ ਹਾਫ 'ਚ ਹਰਿਆਣਾ ਨੇ ਕੁਝ ਅੰਕ ਜ਼ਰੂਰ ਹਾਸਲ ਕੀਤੇ ਪਰ ਵਾਰੀਅਰਸ ਮੈਚ ਆਸਾਨੀ ਨਾਲ ਆਪਣੀ ਝੋਲੀ 'ਚ ਪਾਉਣ 'ਚ ਸਫਲ ਰਿਹਾ।


author

Gurdeep Singh

Content Editor

Related News