ਪ੍ਰੋ ਕਬੱਡੀ ਲੀਗ : ਬੈਂਗਲੁਰੂ ਨੇ ਪੁਣੇਰੀ ਪਲਟਨ ਨੂੰ 24-20 ਨਾਲ ਹਰਾਇਆ

09/10/2017 11:25:22 PM

ਸੋਨੀਪਤ— ਬੈਂਗਲੁਰੂ ਨੇ ਆਪਣੀ ਪਿਛਲੀ ਹਾਰ ਦਾ ਬਦਲਾ ਪੂਰਾ ਕਰਦਿਆ ਪੁਣੇਰੀ ਪਲਟਨ ਨੂੰ ਨੇੜਲੇ ਮੁਕਾਬਲੇ 'ਚ 24-20 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਸ਼ਨ 'ਚ ਆਪਣੀ ਚੌਥੀ ਜਿੱਤ ਦਰਜ ਕੀਤੀ। ਮੁਕਾਬਲੇ ਦੇ ਪਹਿਲੇ ਹਾਫ 'ਚ ਬੈਂਗਲੁਰੂ ਦੀ ਟੀਮ 10-8 ਨਾਲ ਅੱਗੇ ਸੀ ਅਤੇ ਟੀਮ ਨੇ ਦੂਸਰੇ ਹਾਫ 'ਚ ਵੀ ਆਪਣੇ ਬੜ੍ਹਤ ਕਾਇਮ ਰੱਖਦੇ ਹੋਏ ਮੁਕਾਬਲੇ ਨੂੰ 24-20 ਨਾਲ ਆਪਣੇ ਨਾਂ ਕੀਤਾ। ਬੈਂਗਲੁਰੂ ਦੇ ਕੁਲਦੀਪ ਸਿੰਘ ਨੇ 5, ਸੁਨੀਲ ਜੈਪਾਲ ਅਤੇ ਮੋਹਿੰਦਰ ਸਿੰਘ ਨੇ 4-4 ਅਤੇ ਅਜੈ ਕੁਮਾਰ ਅਤੇ ਰੋਹਿਤ ਕੁਮਾਰ ਨੇ 3-3 ਅੰਕ ਹਾਸਲ ਕੀਤੇ। ਪੁਣੇਰੀ ਟੀਮ ਵਲੋਂ ਧਰਮਰਾਜ ਚੇਰਾਲਤਨ ਨੇ 4 ਅਤੇ ਦੀਪਕ ਹੁੱਡਾ ਅਤੇ ਸੰਦੀਪ ਨਰਵਾਲ ਨੇ 3-3 ਹਾਸਲ ਕੀਤੇ।
ਬੈਂਗਲੁਰੂ ਦੀ 13 ਮੈਚਾਂ ਇਹ ਚੌਥੀ ਜਿੱਤ ਹੈ ਅਤੇ ਉਹ 29 ਅੰਕਾਂ ਦੇ ਨਾਲ ਗਰੁੱਪ 'ਬੀ' 'ਚ ਚੌਥੇ ਸਥਾਨ 'ਤੇ ਹੈ। ਪੁਣੇਰੀ ਟੀਮ ਦੀ 9 ਮੈਚਾਂ 'ਚ ਇਹ ਤੀਸਰੀ ਹਾਰ ਹੈ ਅਤੇ ਉਹ 32 ਅੰਕਾਂ ਦੇ ਨਾਲ ਗਰੁੱਪ 'ਏ' 'ਚ ਚੌਥੇ ਸਥਾਨ 'ਤੇ ਹੈ।


Related News