ਗਰੀਬੀ ਕਾਰਨ ਪਿਤਾ ਨੇ ਖੇਡਣ ਤੋਂ ਕੀਤਾ ਸੀ ਮਨ੍ਹਾ, ਹੁਣ U-19 ਵਰਲਡ ਕੱਪ ''ਚ ਮਿਲੀ ਟੀਮ ਦੀ ਕਪਤਾਨੀ
Monday, Dec 02, 2019 - 02:01 PM (IST)

ਨਵੀਂ ਦਿੱਲੀ : ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਭਾਰਤੀ ਟੀਮ ਅੰਡਰ 19 ਵਰਲਡ ਕੱਪ 2020 ਲਈ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ। ਇੱਥੇ ਪ੍ਰਿਯਮ ਗਰਗ ਗਰਗ ਨੂੰ ਟੀਮ ਇੰਡੀਆ ਦਾ ਕਪਤਾਨ ਬਣਾਇਆ ਗਿਆ ਹੈ। ਮੁੰਬਈ ਦੇ ਹੁਨਰਮੰਦ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਯਸ਼ਸਵੀ ਨੇ ਵਿਜੇ ਹਜ਼ਾਰੇ ਟ੍ਰਾਫੀ ਵਿਚ ਝਾਰਖੰਡ ਖਿਲਾਫ ਦੋਹਰਾ ਸੈਂਕੜਾ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਟੂਰਨਾਮੈਂਟ ਵਿਚ 16 ਟੀਮਾਂ ਸ਼ਾਮਲ ਹਨ ਜਿੱਥੇ ਦੱਖਣੀ ਅਫਰੀਕਾ ਵਿਚ 17 ਜਨਵਰੀ ਤੋਂ ਲੈ ਕੇ 9 ਫਰਵਰੀ ਤਕ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਵੇਗਾ।
ਦੱਸ ਦਈਏ ਕਿ ਅੰਡਰ 19 ਵਰਲਡ ਕੱਪ 2020 ਵਿਚ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਪ੍ਰਿਅਮ ਗਰਗ ਲਈ ਇਹ ਮੰਜ਼ਿਲ ਪਾਉਣਾ ਬਿਲਕੁਲ ਵੀ ਆਸਾਨ ਨਹੀਂ ਸੀ। ਉਸ ਦੇ ਘਰੋਂ ਵਿਕਟੋਰੀਆ ਸਟੇਡੀਅਮ 22 ਕਿ. ਮੀ. ਦੂਰ ਸੀ। ਇਸ ਦੇ ਬਾਵਜੂਦ ਉਹ ਬੱਸ 'ਚ ਰੋਜ਼ਾਨਾ ਪ੍ਰੈਕਟਿਸ ਕਰਨ ਜਾਂਦੇ ਸੀ। ਪ੍ਰਿਯਮ ਗਰਗ ਬਚਪਨ ਤੋਂ ਹੀ ਭਾਰਤੀ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਤੋਂ ਕਾਫੀ ਪ੍ਰਭਾਵਿਸ ਰਹੇ ਹਨ। 7 ਸਾਲ ਦੀ ਉਮਰ ਵਿਚ ਸਚਿਨ ਨੂੰ ਬੱਲੇਬਾਜ਼ੀ ਕਰਦਿਆਂ ਦੇਖ ਉਸ ਨੇ ਕ੍ਰਿਕਟ ਬਣਨ ਦਾ ਮੰਨ ਬਣਾ ਲਿਆ ਸੀ। ਉੱਥੇ ਹੀ ਗਰੀਬੀ ਕਾਰਨ ਪ੍ਰਿਯਮ ਦੇ ਪਿਤਾ ਨੇ ਉਸ ਨੂੰ ਕ੍ਰਿਕਟ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਗਰਗ ਦੇ ਪਿਤਾ ਜਾਣਦੇ ਸੀ ਕਿ ਕ੍ਰਿਕਟਰ ਬਣਨ ਲਈ ਜਿੰਨੇ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ ਉਹ ਗਰਗ ਨੂੰ ਨਹੀਂ ਦੇ ਸਕਦੇ। ਹਾਲਾਂਕਿ ਇਸ ਤੋਂ ਬਾਅਦ ਵੀ ਗਰਗ ਨੇ ਖੇਡਣਾ ਜਾਰੀ ਰੱਖਿਆ ਅਤੇ ਫਿਰ ਉਸ ਦੇ ਮਾਮਾ ਨੇ ਉਸ ਗਰਗ ਦਾ ਸਾਥ ਦਿੱਤਾ। ਮਾਮਾ ਨੇ ਪ੍ਰਿਯਮ ਨੂੰ ਮੇਰਠ ਦੇ ਵਿਕਟੋਰੀਆ ਸਟੇਡੀਅਮ ਵਿਚ ਕੋਚਿੰਗ ਦਿਵਾਈ ਅਤੇ ਇਸ ਤੋਂ ਬਾਅਦ ਪ੍ਰਿਯਮ ਨੇ ਆਪਣੇ ਦਮ 'ਤੇ ਇਕ ਨਵੀਂ ਪਹਿਚਾਣ ਬਣਾਈ।
ਅੰਡਰ-19 ਵਰਲਡ ਕੱਪ 2020 'ਚ ਖੇਡਣ ਵਾਲੀ ਭਾਰਤੀ ਟੀਮ : ਪ੍ਰਿਯਮ ਗਰਗ (ਕਪਤਾਨ), ਯਸ਼ਸਵੀ ਜੈਸਵਾਲ, ਤਿਲਕ ਵਰਮਾ, ਦਿਵਿਆਂਸ਼ ਸਕਸੈਨਾ, ਧਰੁਵ ਚੰਦ ਜੁਰੈਲ, ਸ਼ਾਸਵਤ ਰਾਵਤ, ਦਿਵਿਆਂਸ਼ ਜੋਸ਼ੀ, ਸ਼ੁਭਾਂਗ ਹੇਗਡੇ, ਰਵੀ ਬਿਸ਼ਨੋਈ, ਆਕਾਸ਼ ਸਿੰਘ, ਕਾਰਤਿਕ ਤਿਆਗੀ, ਅਥਰਵ ਅੰਕੋਲੇਕਰ, ਕੁਮਾਰ ਕੁਸ਼ਾਗ੍ਰਾ, ਸੁਸ਼ਾਂਤ ਮਿਸ਼ਰਾ, ਵਿਦਿਆਧਰ ਪਾਟਿਲ।