ਰਾਸ਼ਟਰਪਤੀ ਨੇ ਪੈਰਾ ਖਿਡਾਰੀਆਂ ਨੂੰ ਦਿੱਤੀ ਵਧਾਈ
Sunday, Oct 25, 2026 - 02:21 PM (IST)
ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਾਪਾਨ ਦੇ ਆਈਚੀ-ਨਾਗੋਆ ਵਿਖੇ ਖੇਡੀਆਂ ਗਈਆਂ ਏਸ਼ੀਆਈ ਪੈਰਾ ਖੇਡਾਂ ਵਿੱਚ ਰਿਕਾਰਡਤੋੜ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਪੈਰਾ-ਖਿਡਾਰੀਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਬਹੁਤ ਖ਼ੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਭਾਰਤੀ ਪੈਰਾ-ਐਥਲੀਟਾਂ ਨੇ ਏਸ਼ੀਆਈ ਪੈਰਾ ਖੇਡਾਂ 2026 ਵਿੱਚ ਹੁਣ ਤੱਕ ਦੇ ਸਭ ਤੋਂ ਵੱਧ 114 ਤਗਮਿਆਂ ਨਾਲ ਅਭੂਤਪੂਰਵ ਸਫ਼ਲਤਾ ਹਾਸਲ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤੀ ਟੀਮ ਦੀ ਸਖ਼ਤ ਮਿਹਨਤ, ਦ੍ਰਿੜ੍ਹਤਾ ਅਤੇ ਆਤਮ-ਵਿਸ਼ਵਾਸ ਨਾਲ ਮਿਲੀ ਇਸ ਸ਼ਾਨਦਾਰ ਸਫ਼ਲਤਾ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਇਹ ਪ੍ਰਾਪਤੀ ਸਾਡੇ ਨੌਜਵਾਨਾਂ ਨੂੰ ਮੁਸ਼ਕਲਾਂ ਤੋਂ ਘਬਰਾਏ ਬਿਨਾਂ ਵੱਡੇ ਸੁਪਨੇ ਦੇਖਣ, ਸਮਰਪਣ ਨਾਲ ਕੰਮ ਕਰਨ ਅਤੇ ਹਮੇਸ਼ਾ ਹਾਂਪੱਖੀ ਰਹਿਣ ਲਈ ਪ੍ਰੇਰਿਤ ਕਰਦੀ ਹੈ। ਰਾਸ਼ਟਰਪਤੀ ਨੇ ਪੂਰੇ ਭਾਰਤੀ ਦਲ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਮੁੜ ਵਧਾਈ ਦਿੱਤੀ।
