ਪ੍ਰਮੋਦ ਦੇ ਨਿਤੇਸ਼ ਨੇ ਪੈਰਾ ਬੈਡਮਿੰਟਨ ''ਚ ਤਗਮੇ ਕੀਤੇ ਪੱਕੇ
Tuesday, Oct 20, 2026 - 05:59 PM (IST)
ਨਾਗੋਆ (ਜਾਪਾਨ) : ਏਸ਼ੀਆਈ ਪੈਰਾ ਖੇਡਾਂ ਵਿੱਚ ਭਾਰਤੀ ਬੈਡਮਿੰਟਨ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ। ਵਿਸ਼ਵ ਚੈਂਪੀਅਨ ਪ੍ਰਮੋਦ ਭਗਤ ਅਤੇ ਪੈਰਾਲੰਪਿਕ ਸੋਨ ਤਗਮਾ ਜੇਤੂ ਨਿਤੇਸ਼ ਕੁਮਾਰ ਨੇ ਮੰਗਲਵਾਰ ਨੂੰ ਪੁਰਸ਼ ਏਕਲ SL3 ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਭਾਰਤ ਲਈ ਤਗਮੇ ਪੱਕੇ ਕਰ ਦਿੱਤੇ ਹਨ। ਕੁਆਰਟਰ ਫਾਈਨਲ ਵਿੱਚ ਪ੍ਰਮੋਦ ਭਗਤ ਨੇ ਜਾਪਾਨ ਦੇ ਡਾਇਸੂਕੇ ਫੂਜੀਹਾਰਾ ਨੂੰ 21-12, 21-10 ਨਾਲ ਹਰਾਇ। ਸੈਮੀਫਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਕੋਰੀਆ ਦੇ ਲੀ ਸੀਉਂਘੂ ਨਾਲ ਹੋਵੇਗਾ।
ਦੂਜੇ ਪਾਸੇ, ਨਿਤੇਸ਼ ਨੇ ਆਪਣੇ ਹੀ ਦੇਸ਼ ਦੇ ਵਿਕਰਮ ਕੁਮਾਰ ਨੂੰ 21-8, 21-8 ਨਾਲ ਹਰਾ ਕੇ ਅੰਤਿਮ ਚਾਰ ਵਿੱਚ ਪ੍ਰਵੇਸ਼ ਕੀਤਾ, ਜਿੱਥੇ ਉਹ ਇੰਡੋਨੇਸ਼ੀਆ ਦੇ ਅਲ ਮੁਹ ਇਮਰਾਨ ਨਾਲ ਭਿੜਨਗੇ। ਇਸ ਤੋਂ ਇਲਾਵਾ ਮਿਸ਼ਰਿਤ ਯੁਗਲ ਵਿੱਚ ਪ੍ਰਮੋਦ ਭਗਤ ਅਤੇ ਮਨੀਸ਼ਾ ਰਾਮਦਾਸ (SL3-SU5) ਅਤੇ ਕ੍ਰਿਸ਼ਨਾ ਨਾਗਰ ਤੇ ਨਿਤਿਆਸ਼੍ਰੀ ਸੁਮਤੀ ਸਿਵਨ (SH6) ਨੇ ਵੀ ਸੈਮੀਫਾਈਨਲ ਵਿੱਚ ਪਹੁੰਚ ਕੇ ਆਪਣੇ ਤਗਮੇ ਪੱਕੇ ਕਰ ਲਏ ਹਨ। ਮਹਿਲਾ ਏਕਲ SL3 ਵਿੱਚ ਸੰਜਨਾ ਕੁਮਾਰੀ ਨੇ ਚੀਨ ਦੀ ਲਿਊ ਯੂਮੇਈ ਨੂੰ 21-19, 21-12 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਸੁਹਾਸ ਐੱਲ.ਵਾਈ. ਅਤੇ ਅਭਿਜੀਤ ਸਖੂਜਾ ਨੇ ਵੀ ਆਪਣੇ-ਆਪਣੇ ਵਰਗ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ।
