ਪੀ.ਟੀ. ਊਸ਼ਾ ਨੇ ਏਸ਼ੀਆਈ ਪੈਰਾ ਖੇਡਾਂ ''ਚ ਭਾਰਤ ਦੇ ਪ੍ਰਦਰਸ਼ਨ ਦੀ ਕੀਤੀ ਸ਼ਲਾਘਾ
Sunday, Oct 25, 2026 - 03:35 PM (IST)
ਨਵੀਂ ਦਿੱਲੀ : ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਪੀ.ਟੀ. ਊਸ਼ਾ ਨੇ ਐਤਵਾਰ ਨੂੰ ਜਾਪਾਨ ਵਿੱਚ ਸੰਪੰਨ ਹੋਈਆਂ ਏਸ਼ੀਆਈ ਪੈਰਾ ਖੇਡਾਂ ਵਿੱਚ ਭਾਰਤੀ ਪੈਰਾ-ਖਿਡਾਰੀਆਂ ਦੇ ਰਿਕਾਰਡਤੋੜ ਪ੍ਰਦਰਸ਼ਨ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਅਟੁੱਟ ਜਜ਼ਬਾ ਅਤੇ ਮਿਹਨਤ ਦੇਸ਼ ਦੇ ਲੱਖਾਂ ਨੌਜਵਾਨਾਂ ਨੂੰ ਮੁਸ਼ਕਲਾਂ ਦੇ ਬਾਵਜੂਦ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕਰੇਗੀ।
ਇਨ੍ਹਾਂ ਖੇਡਾਂ ਵਿੱਚ 168 ਖਿਡਾਰੀਆਂ ਦੇ ਭਾਰਤੀ ਦਲ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਨਾਲ ਤਗਮਾ ਸੂਚੀ ਵਿੱਚ ਚੌਥਾ ਸਥਾਨ ਹਾਸਲ ਕੀਤਾ। ਭਾਰਤ ਨੇ ਕੁੱਲ 114 ਤਗਮੇ ਜਿੱਤੇ, ਜਿਨ੍ਹਾਂ ਵਿੱਚ 30 ਸੋਨ, 35 ਚਾਂਦੀ ਅਤੇ 49 ਕਾਂਸੀ ਦੇ ਤਗਮੇ ਸ਼ਾਮਲ ਹਨ। ਸਭ ਤੋਂ ਵੱਧ 65 ਤਗਮੇ (22 ਸੋਨ) ਪੈਰਾ ਐਥਲੇਟਿਕਸ ਵਿੱਚ ਆਏ, ਜਦਕਿ ਪੈਰਾ ਬੈਡਮਿੰਟਨ ਵਿੱਚ 16, ਪੈਰਾ ਤੈਰਾਕੀ ਵਿੱਚ 11 ਅਤੇ ਪੈਰਾ ਤੀਰਅੰਦਾਜ਼ੀ ਵਿੱਚ 3 ਸੋਨ ਤਗਮੇ ਮਿਲੇ। ਪੀ.ਟੀ. ਉਸ਼ਾ ਨੇ ਸੋਸ਼ਲ ਮੀਡੀਆ ਮੰਚ 'ਐਕਸ' (X) 'ਤੇ ਖਿਡਾਰੀਆਂ, ਕੋਚਾਂ ਅਤੇ ਸਪੋਰਟ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆਂ ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਧੰਨਵਾਦ ਕੀਤਾ।
