ਪ੍ਰਸ਼ਾਂਤ, ਸਿਧਾਰਥ ਬੈਂਗਲੁਰੂ ਓਪਨ ਦੇ ਮੁੱਖ ਡਰਾਅ ''ਚ

11/20/2017 8:56:54 AM

ਬੈਂਗਲੁਰੂ, (ਬਿਊਰੋ)— ਭਾਰਤ ਦੇ ਐੱਨ. ਵਿਜੇ ਸੁੰਦਰ ਅਤੇ ਸਿਥਾਰਥ ਰਾਵਤ ਨੇ ਐਤਵਾਰ ਨੂੰ 100,000 ਡਾਲਰ ਇਨਾਮੀ ਬੈਂਗਲੁਰੂ ਓਪਨ ਟੈਨਿਸ ਟੂਰਨਾਮੈਂਟ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਈ।
ਵਿਜੇ ਨੇ ਕੁਆਲੀਫਾਇਰਸ ਦੇ ਅੰਤਿਮ ਦੌਰ 'ਚ ਰੂਸ ਦੇ ਸ਼ਾਵਾ ਦਾਜਨਸ਼ੀਆ ਨੂੰ 6-3, 6-2 ਨਾਲ ਜਦਕਿ ਸਿਧਾਰਥ ਨੇ ਕਜ਼ਖਸਤਾਨ ਦੇ ਤੈਮੂਰ ਖਾਬਿਬੁਲਿਨ ਨੂੰ 6-2, 7-5 ਨਾਲ ਹਰਾਇਆ। ਮੁੱਖ ਡਰਾਅ 'ਚ ਜਗ੍ਹਾ ਬਣਾਉਣ ਵਾਲੇ ਦੋ ਹੋਰ ਖਿਡਾਰੀ ਫਰਾਂਸ ਦੇ ਬੋਰਨਾ ਗੋਜੋ ਅਤੇ ਕ੍ਰੋਏਸ਼ੀਆ ਦੇ ਮਾਤੇਜ ਸ਼ਾਬਾਨੋਵ ਹਨ।


Related News