ਧੋਨੀ 'ਤੇ ਕੁਮੈਂਟ ਕਰ ਟਰੋਲ ਹੋਏ ਪ੍ਰਸਾਦ, ਲੋਕਾਂ ਨੇ ਪੁੱਛਿਆ- ਤੁਸੀਂ ਕੌਣ?

Tuesday, Aug 15, 2017 - 11:46 PM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਚੋਣਕਾਰ ਐੱਮ.ਐੱਸ.ਕੇ. ਪ੍ਰਸਾਦ ਨੂੰ ਟਿੱਪਣੀ ਕਰਨਾ ਮਹਿੰਗਾ ਪੈ ਗਿਆ। ਸੋਸ਼ਲ ਮੀਡੀਆ 'ਤੇ ਮਹਿੰਦਰ ਸਿੰਘ ਧੋਨੀ ਦੇ ਫੈਂਸ ਨੇ ਪ੍ਰਸ਼ਾਦ ਦੇ ਉਸ ਬਿਆਨ ਨੂੰ ਲੈ ਕੇ ਉਸ ਨੂੰ ਟਰੋਲ ਕਰ ਦਿੱਤਾ। ਜਿਸ 'ਚ ਉਨ੍ਹਾ ਨੇ ਕਿਹਾ ਸੀ ਕਿ ਜੇਕਰ ਸਾਬਕਾ ਕਪਤਾਨ ਵਧੀਆ ਪ੍ਰਦਰਸ਼ਨ ਨਹੀਂ ਕਰਦੇ ਤਾਂ ਇਸ ਸਥਿਤੀ 'ਚ ਚੋਣ ਦੀ ਤਲਾਸ਼ ਕੀਤੀ ਜਾਵੇਗੀ।


ਲੋਕਾਂ ਨੂੰ ਪ੍ਰਸਾਦ ਦਾ ਧੋਨੀ 'ਤੇ ਇਹ ਕੁਮੈਂਟ ਪਸੰਦ ਨਹੀਂ ਆਇਆ ਅਤੇ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ। ਟਵਿਟਰ 'ਤੇ ਲੋਕਾਂ ਨੇ ਐੱਮ.ਐੱਸ.ਕੇ. ਪ੍ਰਸਾਦ ਅਤੇ ਧੋਨੀ ਦੇ ਰਿਕਾਰਡ ਕੱਢ ਕੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਲੇਜੇਂਡ੍ਰਸ 'ਤੇ ਕੁਮੈਂਟ ਕਰਨ ਤੋਂ ਪਹਿਲਾਂ ਇਨ੍ਹਾਂ ਅੰਕੜਿਆਂ 'ਤੇ ਨਜ਼ਰ ਮਾਰੋ। ਇਕ ਯੂਜਰ ਨੇ ਲਿਖਿਆ ਹੈ ਕਿ ਐੱਮ.ਐੱਸ.ਕੇ. ਪ੍ਰਸਾਦ ਕਦੀ ਖੁਦ ਸਲੈਕਸ਼ਨ ਲਈ ਤਰਸਦੇ ਸਨ। ਅੱਜ ਉਹ ਚੋਣਕਾਰ ਕਿਸ ਤਰ੍ਹਾਂ ਬਣਗਏ। ਸ਼ਰਮਨਾਕ ਐੱਮ.ਐੱਸ.ਕੇ ਪ੍ਰਸਾਦ।

 

 

 

 


ਜ਼ਿਕਰਯੋਗ ਹੈ ਕਿ ਐੱਮ.ਐੱਸ.ਕੇ ਪ੍ਰਸਾਦ ਨੇ ਇਹ ਕੁਮੈਂਟ 2019 ਦੇ ਵਿਸ਼ਵ ਕੱਪ ਲਈ ਟੀਮ ਦੀ ਸਲੈਕਸ਼ਨ 'ਤੇ ਕੀਤਾ ਸੀ। ਐੱਮ.ਐੱਸ.ਕੇ ਪ੍ਰਸਾਦ ਨੇ ਕਿਹਾ ਕਿ ਵਿਸ਼ਵ ਕੱਪ ਨੂੰ ਧਿਆਨ 'ਚ ਰੱਖਦੇ ਹੋਏ ਖਿਡਾਰੀਆਂ ਦੀ ਚੋਣ ਦੇ ਲਈ ਰੋਟੇਸ਼ਨ ਪਾਲਿਸੀ ਬਣਾਈ ਗਈ ਹੈ।


Related News