ਕਰੀਅਰ ਦੇ ਸਰਵੋਤਮ ਛੇਵੇਂ ਸਥਾਨ 'ਤੇ ਪ੍ਰਣਯ, ਸਿੰਧੂ ਰੈਂਕਿੰਗ 'ਚ ਸੁਧਾਰ ਕਰਕੇ 14ਵੇਂ ਸਥਾਨ 'ਤੇ ਪਹੁੰਚੀ

Tuesday, Aug 29, 2023 - 07:57 PM (IST)

ਨਵੀੰ ਦਿੱਲੀ (ਭਾਸ਼ਾ)-  ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਐੱਸ ਐੱਚ ਪ੍ਰਣਯ ਨੇ ਮੰਗਲਵਾਰ ਨੂੰ ਬੈਡਮਿੰਟਨ ਵਿਸ਼ਵ ਮਹਾਸੰਘ (ਬੀ. ਡਬਲਿਊ. ਐੱਫ.) ਵੱਲੋਂ ਜਾਰੀ ਤਾਜ਼ਾ ਰੈਂਕਿੰਗ  ਵਿੱਚ ਕਰੀਅਰ ਦਾ ਸਰਵੋਤਮ ਛੇਵਾਂ ਸਥਾਨ ਹਾਸਲ ਕੀਤਾ। ਕੇਰਲ ਦੇ 31 ਸਾਲਾ ਖਿਡਾਰੀ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਤੱਕ ਆਪਣੀ ਮੁਹਿੰਮ ਦੌਰਾਨ ਵਿਸ਼ਵ ਦੇ ਨੰਬਰ ਇਕ ਖਿਡਾਰੀ ਅਤੇ ਓਲੰਪਿਕ ਚੈਂਪੀਅਨ ਵਿਕਟਰ ਐਕਸਲਸਨ ਨੂੰ ਹਰਾ ਕੇ ਟੂਰਨਾਮੈਂਟ ਦਾ ਆਪਣਾ ਪਹਿਲਾ ਤਮਗਾ ਪੱਕਾ ਕਰ ਲਿਆ ਸੀ। 

ਇਹ ਵੀ ਪੜ੍ਹੋ : ਅੱਜ ਹੈ ਭਾਰਤ ਦਾ National Sports Day, ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਕੀਤਾ ਜਾਂਦਾ ਹੈ ਯਾਦ

ਪ੍ਰਣਯ ਨੇ ਪੁਰਸ਼ ਸਿੰਗਲਜ਼ ਰੈਂਕਿੰਗ ਵਿੱਚ 72437 ਦੇ ਸਕੋਰ ਨਾਲ ਤਿੰਨ ਸਥਾਨਾਂ ਦਾ ਸੁਧਾਰ ਕੀਤਾ ਹੈ। ਉਹ ਪਿਛਲੇ ਸਾਲ ਦਸੰਬਰ ਤੋਂ ਰੈਂਕਿੰਗ ਦੇ ਸਿਖਰਲੇ 10 ਵਿੱਚ ਆਪਣਾ ਸਥਾਨ ਬਰਕਰਾਰ ਰੱਖਣ ਵਾਲਾ ਇਕਲੌਤਾ ਭਾਰਤੀ ਖਿਡਾਰੀ ਹੈ। ਪ੍ਰਣਯ ਨੇ ਇਸ ਸਮੇਂ ਦੌਰਾਨ ਮਲੇਸ਼ੀਆ ਮਾਸਟਰਜ਼ (ਸੁਪਰ 500) ਖਿਤਾਬ ਜਿੱਤਿਆ ਅਤੇ ਆਸਟ੍ਰੇਲੀਅਨ ਓਪਨ ਵਿੱਚ ਉਪ ਜੇਤੂ ਰਿਹਾ। ਪੁਰਸ਼ ਸਿੰਗਲਜ਼ 'ਚ ਲਕਸ਼ਯ ਸੇਨ ਇਕ ਸਥਾਨ ਖਿਸਕ ਕੇ 12ਵੇਂ ਸਥਾਨ 'ਤੇ ਆ ਗਿਆ ਹੈ ਜਦਕਿ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲੇ ਦੌਰ 'ਚੋਂ ਬਾਹਰ ਹੋਣ ਵਾਲੇ ਕਿਦਾਂਬੀ ਸ਼੍ਰੀਕਾਂਤ 20ਵੇਂ ਸਥਾਨ 'ਤੇ ਬਰਕਰਾਰ ਹਨ। 

ਇਹ ਵੀ ਪੜ੍ਹੋ : ਲਗਾਤਾਰ ਦੋ ਸਾਲ 'ਚ ਨਹੀਂ ਖੇਡੇਗੀ ਮੰਧਾਨਾ, ਡਰਾਫਟ 'ਚ ਸ਼ਾਮਲ ਭਾਰਤੀ ਖਿਡਾਰੀਆਂ ਦੀ ਦੇਖੋ ਸੂਚੀ

ਮਹਿਲਾ ਸਿੰਗਲਜ਼ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਜਲਦੀ ਬਾਹਰ ਹੋਣ ਦੇ ਬਾਵਜੂਦ ਇਕ ਸਥਾਨ ਦੇ ਵਾਧੇ ਨਾਲ 14ਵੇਂ ਸਥਾਨ ’ਤੇ ਪਹੁੰਚ ਗਈ ਹੈ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਆਪਣਾ ਦੂਜਾ ਸਥਾਨ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੀ। ਇਸ ਜੋੜੀ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਕਿਮ ਐਸਟਰੂਪ-ਐਂਡਰਸ ਰਾਸਮੁਸੇਨ ਨੇ ਹਰਾਇਆ ਸੀ। ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਜ਼ ਜੋੜੀ ਦੋ ਸਥਾਨਾਂ ਦੇ ਫਾਇਦੇ ਨਾਲ ਰੈਂਕਿੰਗ 'ਚ 17ਵੇਂ ਸਥਾਨ 'ਤੇ ਪਹੁੰਚ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News