ਪ੍ਰਣਯ ਤੇ ਉੱਨਤੀ ਤਾਈਪੇ ਓਪਨ ਦੇ ਦੂਜੇ ਦੌਰ ’ਚ ਪੁੱਜੇ

Thursday, Jul 30, 2026 - 10:51 AM (IST)

ਪ੍ਰਣਯ ਤੇ ਉੱਨਤੀ ਤਾਈਪੇ ਓਪਨ ਦੇ ਦੂਜੇ ਦੌਰ ’ਚ ਪੁੱਜੇ

ਤਾਈਪੇ ਸਿਟੀ– ਤਜ਼ਰੇਬਕਾਰ ਸ਼ਟਲਰ ਐੱਚ. ਐੱਸ. ਪ੍ਰਣਯ ਅਤੇ ਉੱਨਤੀ ਹੁੱਡਾ ਨੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਕੇ ਬੁੱਧਵਾਰ ਨੂੰ ਇੱਥੇ ਤਾਈਪੇ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਸਿੰਗਲਜ਼ ਵਰਗ ਦੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ। 7ਵਾਂ ਦਰਜਾ ਪ੍ਰਾਪਤ ਪ੍ਰਣਯ ਨੇ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ ’ਚ ਜਪਾਨ ਦੇ ਮਿਨੋਰੂ ਕੋਗਾ ਨੂੰ 21-11, 21-14 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਹਾਂਗਕਾਂਗ ਦੇ ਜੈਸਨ ਗੁਨਾਵਨ ਨਾਲ ਹੋਵੇਗਾ, ਜਿਸ ਨੇ ਇਕ ਹੋਰ ਭਾਰਤੀ ਖਿਡਾਰੀ ਮਿਥੁਨ ਮੰਜੂਨਾਥ ਨੂੰ 21-18 21-4 ਨਾਲ ਹਰਾਇਆ।

ਪੁਰਸ਼ ਸਿੰਗਲਜ਼ ’ਚ ਕਿਰਨ ਜਾਰਜ ਅਤੇ ਥਾਰੁਨ ਮੰਨੇਪੱਲੀ ਵੀ ਦੂਜੇ ਦੌਰ ’ਚ ਪਹੁੰਚ ਗਏ ਹਨ। ਜਾਰਜ ਨੇ ਚੀਨੀ ਤਾਈਪੇ ਦੇ ਵਾਂਗ ਪੋ-ਵੇਈ ਨੂੰ 21-10, 21-18 ਨਾਲ ਜਦਕਿ ਮੰਨੇਪੱਲੀ ਨੇ ਕੋਰੀਆ ਦੇ 8ਵਾਂ ਦਰਜਾ ਪ੍ਰਾਪਤ ਜਿਓਨ ਹਿਓਕ ਜਿਨ ਨੂੰ 21-12, 21-15 ਨਾਲ ਹਰਾਇਆ। ਜਾਰਜ ਤੇ ਮੰਨੇਪੱਲੀ ਅਗਲੇ ਦੌਰ ’ਚ ਇਕ-ਦੂਜੇ ਦਾ ਸਾਹਮਣਾ ਕਰਨਗੇ। ਪਰ ਪੁਰਸ਼ ਸਿੰਗਲਜ਼ ਕੁਆਲੀਫਾਇਰ ਤੋਂ ਮੁੱਖ ਡਰਾਅ ’ਚ ਜਗ੍ਹਾ ਬਣਾਉਣ ਵਾਲਾ ਰੌਣਕ ਚੌਹਾਨ ਇੰਡੋਨੇਸ਼ੀਆ ਦੇ ਰਿਚੀ ਦੁਤਾ ਰਿਚਾਰਡੋ ਤੋਂ 14-21 16-21 ਨਾਲ ਹਾਰ ਗਿਆ। 

ਮਹਿਲਾ ਸਿੰਗਲਜ਼ ’ਚ ਤੀਜਾ ਦਰਜਾ ਪ੍ਰਾਪਤ ਉੱਨਤੀ ਨੇ ਆਪਣੀ ਮੁਹਿੰਮ ਦੀ ਹਾਂ-ਪੱਖੀ ਸ਼ੁਰੂਆਤ ਕਰਦੇ ਹੋਏ ਤਾਈਪੇ ਦੀ ਪੇਈ ਯੂ ਵਾਂਗ ਨੂੰ 21-12, 21-18 ਨਾਲ ਹਰਾਇਆ। ਹੁਣ ਉਸਦਾ ਮੁਕਾਬਲਾ ਹਮਵਤਨ ਤਾਨਿਆ ਹੇਮੰਤ ਨਾਲ ਹੋਵੇਗਾ, ਜਿਸ ਨੇ ਤਾਈਪੇ ਦੀ ਹੀ ਵੇਨ ਚੀ ਸੂ ਨੂੰ ਸਖਤ ਮੁਕਾਬਲੇ ’ਚ 21-16, 14-21, 21-16 ਨਾਲ ਪਛਾੜਿਆ। ਭਾਰਤ ਦੀਆਂ ਹੋਰ ਖਿਡਾਰਨਾਂ ’ਚ 8ਵੀਂ ਦਰਜਾ ਪ੍ਰਾਪਤ ਦੇਵਿਕਾ ਸਿਹਾਗ, ਤਨਵੀ ਸ਼ਰਮਾ ਅਤੇ ਅਨਮੋਲ ਖਰਬ ਵੀ ਮਹਿਲਾ ਸਿੰਗਲਜ਼ ਦੇ ਅਗਲੇ ਦੌਰ ’ਚ ਪਹੁੰਚ ਗਈਆਂ। ਦੇਵਿਕਾ ਨੇ ਕੋਰੀਆ ਦੀ ਗਾ ਯੂਨ ਪਾਰਕ ਨੂੰ 14-21, 21-7, 21-15 ਨਾਲ, ਤਨਵੀ ਨੇ ਹਮਵਤਨ ਤਸਨੀਮ ਮੀਰ ਨੂੰ 21-16 22-20 ਨਾਲ ਅਤੇ ਅਨਮੋਲ ਨੇ ਅਮਰੀਕਾ ਦੀ ਇਸ਼ਿਕਾ ਜਾਇਸਵਾਲ ਨੂੰ 21-15, 11-21, 21-19 ਨਾਲ ਹਰਾਇਆ। ਦੇਵਿਕਾ ਦਾ ਅਗਲਾ ਮੁਕਾਬਲਾ ਇੰਡੋਨੇਸ਼ੀਆ ਦੀ ਕਡੇਕ ਢਿੰਡਾ ਅਮਰਤਿਆ ਪ੍ਰਤੀਵੀ ਨਾਲ ਹੋਵੇਗਾ, ਜਿਸ ਨੇ ਭਾਰਤ ਦੀ ਰਕਸ਼ਿਤਾ ਸ਼੍ਰੀ ਸੰਤੋਸ਼ ਰਾਮਰਾਜ ਨੂੰ 21-10, 20-22, 21-14 ਨਾਲ ਹਰਾਇਆ। ਤਨਵੀ ਦਾ ਮੁਕਾਬਲਾ ਹੁਣ ਇੰਡੋਨੇਸ਼ੀਆ ਦੀ ਥਾਲਿਤਾ ਰਾਮਧਾਨੀ ਵਿਰੀਆਵਾਨ ਨਾਲ ਹੋਵੇਗਾ, ਜਦਕਿ ਅਨਮੋਲ ਦਾ ਸਾਹਮਣਾ ਚੀਨੀ ਤਾਈਪੇ ਦੀ ਦੂਜਾ ਦਰਜਾ ਪ੍ਰਾਪਤ ਹਸਿਆਂਗ ਟੀ. ਲਿਨ ਨਾਲ ਹੋਵੇਗਾ। ਲਿਨ ਨੇ ਭਾਰਤ ਦੀ ਅਸ਼ਮਿਤਾ ਚਾਲਿਹਾ ਨੂੰ 16-21, 21-14, 21-15 ਨਾਲ ਹਰਾਇਆ ਸੀ।


author

Tarsem Singh

Content Editor

Related News