ਸਿੰਧੂ ਜਾਪਾਨ ਓਪਨ ਦੇ ਸੈਮੀਫਾਈਨਲ ’ਚ ਪੁੱਜੀ

Saturday, Jul 18, 2026 - 11:31 AM (IST)

ਸਿੰਧੂ ਜਾਪਾਨ ਓਪਨ ਦੇ ਸੈਮੀਫਾਈਨਲ ’ਚ ਪੁੱਜੀ

ਟੋਕੀਓ- 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ ਤਕਰੀਬਨ 3 ਸਾਲਾਂ ’ਚ ਪਹਿਲੀ ਵਾਰ ਸੁਪਰ 750 ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪਹੁੰਚ ਗਈ ਜਦੋਂ ਸ਼ੁੱਕਰਵਾਰ ਨੂੰ ਜਾਪਾਨ ਓਪਨ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ ਤੋਂ ਪਹਿਲਾਂ ਸਾਬਕਾ ਵਿਸ਼ਵ ਚੈਂਪੀਅਨ ਨਾਓਮੀ ਓਕੂਹਾਰਾ ਨੇ ਨਾਂ ਵਾਪਸ ਲੈ ਲਿਆ।

2019 ਵਿਸ਼ਵ ਚੈਂਪੀਅਨ ਸਿੰਧੂ ਆਖਰੀ ਵਾਰ 2023 ’ਚ ਡੈੱਨਮਾਰਕ ਓਪਨ ਸੁਪਰ 750 ਟੂਰਨਾਮੈਂਟ ਦੇ ਆਖਰੀ-4 ’ਚ ਪਹੁੰਚੀ ਸੀ। ਇਸ ਸੈਸ਼ਨ ’ਚ ਉਹ ਮਲੇਸ਼ੀਆ ਓਪਨ ਸੁਪਰ 1000 ਤੇ ਆਸਟ੍ਰੇਲੀਅਨ ਓਪਨ ਸੁਪਰ 500 ਦੇ ਸੈਮੀਫਾਈਨਲ ’ਚ ਵੀ ਪਹੁੰਚੀ ਸੀ। ਓਕੂਹਾਰਾ ਨੂੰ ਪ੍ਰੀ-ਕੁਆਰਟਰ ਫਾਈਨਲ ’ਚ ਦੱਖਣੀ ਕੋਰੀਆ ਦੀ ਅਨ ਸੀ ਯੰਗ ਦੇ ਨਾਂ ਵਾਪਸ ਲੈਣ ਤੋਂ ਬਾਅਦ ਆਖਰੀ-8 ’ਚ ਪ੍ਰਵੇਸ਼ ਮਿਲਿਆ ਸੀ।

ਸਿੰਧੂ ਦਾ ਸਾਹਮਣਾ ਹੁਣ ਟੋਕੀਓ ਓਲੰਪਿਕ ਚੈਂਪੀਅਨ ਚੇਨ ਯੂਫੇਈ ਨਾਲ ਹੋਵੇਗਾ ਜਿਸ ਨੇ ਦੱਖਣੀ ਕੋਰੀਆ ਦੀ ਸਿਮ ਯੂ ਜਿਨ ਨੂੰ 21-10, 21-12 ਨਾਲ ਹਰਾਇਆ ਸੀ। ਚੌਥਾ ਦਰਜਾ ਪ੍ਰਾਪਤ ਚੀਨ ਦੀ ਯੂਫੇਈ ਦਾ ਸਿੰਧੂ ਵਿਰੁੱਧ ਜਿੱਤ-ਹਾਰ ਦਾ ਰਿਕਾਰਡ 8-6 ਦਾ ਹੈ।


author

Tarsem Singh

Content Editor

Related News