ਭਾਰਤੀ ਤੈਰਾਕ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ’ਚ ਪਹੁੰਚਣ ’ਚ ਰਹੇ ਅਸਫਲ
Sunday, Jul 26, 2026 - 10:59 AM (IST)
ਗਲਾਸਗੋ– ਭਾਰਤੀ ਤੈਰਾਕਾਂ ਦਾ ਸ਼ਨੀਵਾਰ ਨੂੰ ਰਾਸ਼ਟਰਮੰਡਲ ਖੇਡਾਂ ’ਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਜਿਸ ’ਚ ਧਕਸ਼ਨ ਸ਼ਸ਼ੀਕੁਮਾਰ ਅਤੇ ਆਰੀਅਨ ਨੇਹਰਾ ਦੋਵੇਂ ਹੀ ਪੁਰਸ਼ਾਂ ਦੀ 400 ਮੀਟਰ ਫ੍ਰੀ ਸਟਾਈਲ ਪ੍ਰਤੀਯੋਗਿਤਾ ਦੇ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ। ਸ਼ਸ਼ੀਕੁਮਾਰ ਨੇ 400 ਮੀਟਰ ਫ੍ਰੀ ਸਟਾਈਲ ਦੀ ਹੀਟ ’ਚ 27 ਤੈਰਾਕਾਂ ਵਿਚਾਲੇ 3:58.09 ਮਿੰਟ ਦਾ ਸਮਾਂ ਲੈ ਕੇ 15ਵਾਂ ਜਦਕਿ ਆਰੀਅਨ ਨੇਹਰਾ ਨੇ 4:00.26 ਮਿੰਟ ਨਾਲ 16ਵਾਂ ਸਥਾਨ ਹਾਸਲ ਕੀਤਾ।
ਤੀਜੀ ਹੀਟ ’ਚ ਉਤਰੇ ਸ਼ਸ਼ੀਕੁਮਾਰ ਨੇ ਪ੍ਰਤੀਯੋਗਿਤਾ ਵਿਚਾਲੇ ਤੱਕ 7ਵੇਂ ਸਥਾਨ ’ਤੇ ਪਹੁੰਚ ਕੇ ਉਮੀਦ ਜਗਾਈ ਪਰ ਆਖਰੀ ਪੜਾਅ ’ਚ ਆਪਣੀ ਬੜ੍ਹਤ ਬਰਕਰਾਰ ਨਹੀਂ ਰੱਖ ਸਕਿਆ ਅਤੇ ਫਾਈਨਲ ’ਚ ਪ੍ਰਵੇਸ਼ ਕਰਨ ਤੋਂ ਵਾਂਝਾ ਰਹਿ ਗਿਆ ਚੌਥੀ ਹੀਟ ’ਚ ਪ੍ਰਤੀਯੋਗਿਤਾ ਕਰ ਰਿਹਾ ਆਰੀਅਨ ਸ਼ੁਰੂਆਤ ਤੋਂ ਹੀ ਪਿੱਛੜ ਗਿਆ। ਵਿਚਕਾਰਲੇ ਪੜਾਅ ’ਚ ਉਹ ਆਖਰੀ ਸਥਾਨ ’ਤੇ ਸੀ ਅਤੇ ਅੰਤ ਤੱਕ ਉਸੇ ਸਥਾਨ ’ਤੇ ਰਿਹਾ, ਜਿਸ ਕਾਰਨ ਉਹ ਵੀ ਫਾਈਨਲ ’ਚ ਜਗ੍ਹਾ ਨਹੀਂ ਬਣਾ ਸਕਿਆ।
