ਦੀਕਸ਼ਾ ਸਕਾਟਿਸ਼ ਓਪਨ ’ਚ ਕੱਟ ਹਾਸਲ ਕਰਨ ਵਾਲੀ ਇਕਲੌਤੀ ਭਾਰਤੀ

Sunday, Jul 26, 2026 - 11:58 AM (IST)

ਦੀਕਸ਼ਾ ਸਕਾਟਿਸ਼ ਓਪਨ ’ਚ ਕੱਟ ਹਾਸਲ ਕਰਨ ਵਾਲੀ ਇਕਲੌਤੀ ਭਾਰਤੀ

ਡੰਡੋਨਲਡ ਲਿੰਕਸ (ਸਕਾਟਲੈਂਡ)- ਦੀਕਸ਼ਾ ਡਾਗਰ ਦੂਜੇ ਦੌਰ ’ਚ ਇਕ ਓਵਰ 73 ਦਾ ਕਾਰਡ ਖੇਡ ਕੇ ਮਹਿਲਾ ਸਕਾਟਿਸ਼ ਓਪਨ ’ਚ ਕੱਟ ਹਾਸਲ ਕਰਨ ਵਾਲੀ ਇਕਲੌਤੀ ਭਾਰਤੀ ਰਹੀ। ਹੁਣ ਉਹ 74-73 ਦੇ ਕਾਰਡ ਨਾਲ 3 ਓਵਰ ’ਤੇ ਹੈ ਅਤੇ ਸਾਂਝੇ ਤੌਰ ’ਤੇ 35ਵੇਂ ਸਥਾਨ ’ਤੇ ਹੈ। ਪ੍ਰਣਵੀ ਉਰਸ (84-71) 11 ਓਵਰ ’ਤੇ ਰਹੀ ਅਤੇ ਕੱਟ ਤੋਂ ਖੁੰਝ ਗਈ। ਅਵਨੀ ਪ੍ਰਸ਼ਾਂਤ (80-77) ਵੀ ਕੱਟ ਹਾਸਲ ਨਹੀਂ ਕਰ ਸਕੀ।

ਦੀਕਸ਼ਾ ਨੇ ਦੂਜੇ, 7ਵੇਂ ਅਤੇ 14ਵੇਂ ਹੋਲ ’ਤੇ ਬਰਡੀ ਲਾਈ ਪਰ ਤੀਜੇ, 6ਵੇਂ, 13ਵੇਂ ਅਤੇ 15ਵੇਂ ਹੋਲ ’ਤੇ ਸ਼ਾਟਾਂ ਡ੍ਰਾਪ ਵੀ ਕੀਤੀਆਂ। ਫਿਲਹਾਲ ਐੱਲ. ਈ. ਟੀ. ‘ਆਰਡਰ ਆਫ ਮੈਰਿਟ’ ’ਚ ਟਾਪ-10 ’ਚ ਸ਼ਾਮਲ ਦੀਕਸ਼ਾ ਨੂੰ ਅਗਲੇ ਹਫਤੇ ਹੋਣ ਵਾਲੇ ਏ. ਆਈ. ਜੀ. ਵੂਮੈਂਸ ਓਪਨ ’ਚ ਜਗ੍ਹਾ ਬਣਾਉਣ ਲਈ ਚੰਗੇ ਨਤੀਜੇ ਦੀ ਲੋੜ ਹੈ।


author

Tarsem Singh

Content Editor

Related News