ਓਲੰਪੀਅਨ ਮਨੂ ਭਾਕਰ ਨੇ ਪ੍ਰੀਖਿਆ ਪੇਪਰ ਕਥਿਤ ਤੌਰ ’ਤੇ ਲੀਕ ਹੋਣ ਦੇ ਵਿਰੋਧ ਪ੍ਰਦਰਸ਼ਨ ’ਤੇ ਚਿੰਤਾ ਜਤਾਈ

Sunday, Jul 19, 2026 - 10:46 AM (IST)

ਓਲੰਪੀਅਨ ਮਨੂ ਭਾਕਰ ਨੇ ਪ੍ਰੀਖਿਆ ਪੇਪਰ ਕਥਿਤ ਤੌਰ ’ਤੇ ਲੀਕ ਹੋਣ ਦੇ ਵਿਰੋਧ ਪ੍ਰਦਰਸ਼ਨ ’ਤੇ ਚਿੰਤਾ ਜਤਾਈ

ਨਵੀਂ ਦਿੱਲੀ- ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਨੇ ਪ੍ਰੀਖਿਆ ਪੇਪਰ ਕਥਿਤ ਤੌਰ ’ਤੇ ਲੀਕ ਹੋਣ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਹਰ ਬੱਚੇ ਨੂੰ ਸਿੱਖਿਆ, ਸੁਰੱਖਿਆ ਤੇ ਜੀਵਨ ’ਚ ਨਿਰਪੱਖ ਮੌਕੇ ਮਿਲਣ ਦਾ ਅਧਿਕਾਰ ਹੈ। ਇਸ ਸਟਾਰ ਨਿਸ਼ਾਨੇਬਾਜ਼ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ ਕਿ ਇਹ ਮੁੱਦਾ ਸਿਆਸਤ ਤੋਂ ਕਿਤੇ ਵੱਡਾ ਹੈ ਤੇ ਵਿਦਿਆਰਥੀਆਂ ਦੇ ਭਵਿੱਖ ਦੀ ਰੱਖਿਆ ਦੇ ਲਈ ਵਧੇਰੇ ਜਵਾਬਦੇਹੀ ਦੀ ਲੋੜ ਹੈ।

ਮਨੂ ਨੇ ਲਿਖਿਆ, ‘‘ਇਸ ਸਮੇਂ ਗੱਲ ਸਾਡੇ ਦੇਸ਼ ਦੇ ਭਵਿੱਖ ਨਾਲ ਜੁੜੀਆਂ ਜ਼ਿੰਦਗੀਆਂ ਦੀ ਹੈ। ਗੱਲ ਸਾਡੇ ਸਾਰਿਆਂ ਦੀ ਹੈ।’’

ਉਸ ਨੇ ਕਿਹਾ, ‘‘ਮੈਂ ਇਕ ਵਿਦਿਆਰਥਣ ਹਾਂ ਤੇ ਇਕ ਸਮੇਂ ਅਸੀਂ ਸਾਰੇ ਵਿਦਿਆਰਥੀ ਰਹੇ ਹਾਂ। ਹਰ ਬੱਚੇ ਨੂੰ ਸਿੱਖਿਆ, ਸੁਰੱਖਿਆ ਤੇ ਜੀਵਨ ’ਚ ਨਿਰਪੱਖ ਅਵਸਰ ਮਿਲਣਾ ਚਾਹੀਦਾ ਹੈ। ਇਹ ਕੋਈ ਵਿਸ਼ੇਸ਼ ਅਧਿਕਾਰ ਨਹੀਂ, ਸਗੋਂ ਉਨ੍ਹਾਂ ਦੇ ਮੌਲਿਕ ਅਧਿਕਾਰ ਹਨ।’’


author

Tarsem Singh

Content Editor

Related News