ਪ੍ਰਣਵੀ ਉਰਸ ਨੇ ਗੋਲਫ ਖਿਤਾਬ ਜਿੱਤਿਆ
Saturday, Nov 22, 2025 - 11:02 AM (IST)
ਸਪੋਰਟਸ ਡੈਸਕ- ਪ੍ਰਣਵੀ ਉਰਸ ਨੇ ਇੱਥੇ ਆਈ ਜੀ ਪੀ ਐੱਲ ਟੂਰ ਟੂਰਨਾਮੈਂਟ ਜਿੱਤ ਲਿਆ ਅਤੇ ਇਸ ਦੇ ਨਾਲ ਹੀ ਉਹ ਪੁਰਸ਼ ਖਿਡਾਰੀਆਂ ਵਿਰੁੱਧ ਖੇਡਦਿਆਂ ਪੇਸ਼ੇਵਰ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਮਹਿਲਾ ਭਾਰਤੀ ਗੋਲਫਰ ਬਣ ਗਈ ਹੈ। ਉਸ ਨੇ ਪਿਛਲੀ ਰਾਤ ਅੱਗੇ ਚੱਲ ਰਹੇ ਕਰਨਦੀਪ ਕੋਛੜ ਨੂੰ ਹਰਾ ਕੇ ਇਹ ਮਾਅਰਕਾ ਮਾਰਿਆ।
ਪ੍ਰਣਵੀ ਨੇ ਆਈ ਜੀ ਪੀ ਐੱਲ ਇਨਵੀਟੇਸ਼ਨਲ ਮੁੰਬਈ ਟੂਰਨਾਮੈਂਟ ਦੇ ਆਖਰੀ ਦਿਨ ਪਾਰ-68 ਬੰਬੇ ਪ੍ਰੈਜ਼ੀਡੈਂਸੀ ਕਲੱਬ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ। ਆਈ ਜੀ ਪੀ ਐੱਲ ’ਚ ਸ਼ੁਰੂਆਤ ਕਰਦਿਆਂ ਪ੍ਰਣਵੀ ਜੋ ਰਾਤ ਸਮੇਂ ਕੋਛੜ ਤੋਂ ਦੋ ਸ਼ਾਟ ਪਿੱਛੇ ਸੀ ਨੇ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ। ਪੁਰਸ਼ ਖਿਡਾਰੀਆਂ ਨੂੰ ਹਰਾਉਣ ਮਗਰੋਂ ਪ੍ਰਣਵੀ ਨੇ ਕਿਹਾ, ‘‘ਮੈਂ ਇਹ ਅਹਿਸਾਸ ਬਿਆਨ ਨਹੀਂ ਕਰ ਸਕਦੀ। ਮੈਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਕਿ ਮੈਂ ਜਿੱਤ ਗਈ ਹਾਂ। ਲੜਕਿਆਂ ਨਾਲ ਖੇਡਣਾ ਤੇ ਉਨ੍ਹਾਂ ਨਾਲ ਆਪਣੀ ਖੇਡ ਦਾ ਮੁਲਾਂਕਣ ਕਰਨਾ ਬਹੁਤ ਵਧੀਆ ਹੈ।’’
