ਪ੍ਰਣਵੀ ਨੇ ਹੀਰੋ WPGT ਦੇ ਦੂਜੇ ਗੇੜ ਦਾ ਖਿਤਾਬ ਜਿੱਤਿਆ

Saturday, Jan 23, 2021 - 02:35 AM (IST)

ਪ੍ਰਣਵੀ ਨੇ ਹੀਰੋ WPGT ਦੇ ਦੂਜੇ ਗੇੜ ਦਾ ਖਿਤਾਬ ਜਿੱਤਿਆ

ਚੇਨਈ– ਪ੍ਰਣਵੀ ਉਰਸ ਨੇ ਸ਼ੁੱਕਰਵਾਰ ਨੂੰ ਇੱਥੇ ਤੀਜੇ ਤੇ ਆਖਰੀ ਦੌਰ ਵਿਚ ਚਾਰ ਅੰਡਰ 68 ਦਾ ਸ਼ਾਨਦਾਰ ਕਾਰਡ ਖੇਡ ਕੇ ਹੀਰੋ ਬੀਬੀਆਂ ਦੇ ਪ੍ਰੋ ਗੋਲਫ ਟੂਰ ਦੇ ਦੂਜੇ ਗੇੜ ਦਾ ਖਿਤਾਬ ਜਿੱਤ ਲਿਆ। ਪ੍ਰਣਵੀ ਦਾ ਕੁਲ ਸਕੋਰ ਚਾਰ ਅੰਡਰ 212 ਰਿਹਾ ਤੇ ਉਸ ਨੇ ਹਿਤਾਸ਼ੀ ਬਕਸ਼ੀ ਦੀ ਦੂਜਾ ਪ੍ਰੋ ਖਿਤਾਬ ਜਿੱਤਣ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਪ੍ਰਣਵੀ ਨੇ ਪਹਿਲਾ ਪ੍ਰੋ ਖਿਤਾਬ ਫਰਵਰੀ 2020 ਵਿਚ ਜਿੱਤਿਆ ਸੀ ਤੇ ਉਹ ਪਿਛਲੇ ਹਫਤੇ ਰਿਧਿਮਾ ਦਿਲਾਵੜੀ ਤੋਂ ਬਾਅਦ ਉਪ ਜੇਤੂ ਰਹੀ ਸੀ।
 ਇਹ ਪ੍ਰਣਵੀ ਦਾ ਦੂਜਾ ਪੇਸ਼ੇਵਰ ਖਿਤਾਬ ਸੀ। ਹਿਤਾਸ਼ੀ ਨੇ ਇਕ ਓਵਰ 73 ਦਾ ਕਾਰਡ ਖੇਡਿਆ, ਜਿਸ ਨਾਲ ਉਸਦਾ ਕੁਲ ਸਕੋਰ ਦੋ ਅੰਡਰ 214 ਰਿਹਾ, ਜਿਸ ਨਾਲ ਉਹ ਦੂਜੇ ਸਥਾਨ ’ਤੇ ਰਹੀ। ਉਥੇ ਹੀ ਰਿਧੀਮਾ ਦਿਲਾਵੜੀ ਇਕ ਅੰਡਰ 215 ਦੇ ਕੋਲ ਸਕੋਰ ਨਾਲ ਤੀਜੇ ਸਥਾਨ ’ਤੇ ਰਹੀ।


ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News