ਧੁੱਪ 'ਚ ਖੇਡਣ ਦਾ ਭੁਗਤਿਆ ਖਾਮੀਆਜ਼ਾ : ਪ੍ਰਜਨੇਸ਼
Tuesday, Jan 15, 2019 - 01:28 PM (IST)

ਮੈਬਲੋਬਨ— ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਨੇ ਸੋਮਵਾਰ ਨੂੰ ਕਿਹਾ ਕਿ ਤੇਜ਼ ਧੁੱਪ ਕਾਰਨ ਉਨ੍ਹਾਂ ਨੂੰ ਥੋੜ੍ਹਾ ਸੰਘਰਸ਼ ਕਰਨਾ ਪਿਆ ਜਿਸ ਦਾ ਉਨ੍ਹਾਂ ਨੂੰ ਆਸਟਰੇਲੀਅਨ ਓਪਨ ਦੇ ਪਹਿਲੇ ਦੌਰ 'ਚ ਖਾਮੀਆਜ਼ਾ ਭੁਗਤਨਾ ਪਿਆ। ਵਰਤਮਾਨ 'ਚ ਦੇਸ਼ ਦੇ ਨੰਬਰ ਇਕ ਖਿਡਾਰੀ ਪ੍ਰਜਨੇਸ਼ ਅਮਰੀਕਾ ਦੇ ਫ੍ਰਾਂਸਿਸ ਟੀਆਫੋ ਤੋਂ ਸਿੱਧੇ ਸੈੱਟਾਂ 'ਚ 7-6 (9-7), 6-3, 6-3 ਨਾਲ ਹਾਰ ਕੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਟੂਰਨਾਮੈਂਟ ਤੋਂ ਬਾਹਰ ਹੋ ਗਏ।
ਪ੍ਰਜਨੇਸ਼ ਨੇ ਪੱਤਰਕਾਰਾਂ ਨੂੰ ਕਿਹਾ, ''ਇਹ ਚੰਗਾ ਤਜਰਬਾ ਰਿਹਾ। ਮੈਂ ਕੁੱਲ ਮਿਲਾ ਕੇ ਚੰਗਾ ਮੈਚ ਖੇਡਿਆ। ਹਰੇਕ ਸੈੱਟ 'ਚ ਮੇਰੇ ਕੋਲ ਮੌਕਾ ਸੀ। ਮੈਨੂੰ ਧੁੱਪ 'ਚ ਥੋੜ੍ਹਾ ਸੰਘਰਸ਼ ਕਰਨਾ ਪਿਆ। ਕੁਝ ਕਾਰਨਾਂ ਨਾਲ ਇਹ ਆਸਟਰੇਲੀਆ 'ਚ ਥੋੜ੍ਹਾ ਅਲਗ ਸੀ। ਮੈਨੂੰ ਕੋਰਟ ਦੇ ਇਕ ਪਾਸੇ ਸਰਵਿਸ 'ਚ ਤਾਲਮੇਲ ਬਿਠਾਉਣ 'ਚ ਪਰੇਸ਼ਾਨੀ ਹੋਈ।''