ਪ੍ਰਗਿਆਨੰਦਾ ਨੇ ਸਾਬਕਾ ਵਰਲਡ ਚੈਂਪੀਅਨ ਟੋਪਾਲੋਵ ਨੂੰ ਹਰਾਇਆ

Monday, Jan 27, 2020 - 03:26 PM (IST)

ਪ੍ਰਗਿਆਨੰਦਾ ਨੇ ਸਾਬਕਾ ਵਰਲਡ ਚੈਂਪੀਅਨ ਟੋਪਾਲੋਵ ਨੂੰ ਹਰਾਇਆ

ਜਿਬ੍ਰਾਲਟਰ : ਭਾਰਤ ਦੇ ਨੌਜਵਾਨ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਨੇ 6ਵੇਂ ਦੌਰ ਵਿਚ ਸਾਬਕਾ ਵਰਲਡ ਚੈਂਪੀਅਨ ਵੇਸਲਿਨ ਟੋਪਾਲੋਵ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ 18ਵੇਂ ਜਿਬ੍ਰਾਲਟਰ ਸ਼ਤਰੰਜ ਚੈਂਪੀਅਨਸ਼ਿਪ ਵਿਚ ਆਪਮੀ 5ਵੀਂ ਜਿੱਤ ਦਰਜ ਕੀਤੀ। ਚੇਨਈ ਦੇ 14 ਸਾਲਾਂ ਖਿਡਾਰੀ ਨੇ ਬੁਲਗਾਰੀਆ ਦੇ ਧਾਕੜ ਨੂੰ ਸਿਰਫ 33ਵੀਂ ਚਾਲ ਵਿਚ ਹਰਾ ਦਿੱਤਾ। ਪ੍ਰਗਿਆਨੰਦਾ ਨੇ ਹਮਵਤਨ ਪੀ. ਵੀ. ਨੰਦਿਤਾ ਖਿਲਾਫ ਹਾਰ ਨਾਲ ਸ਼ੁਰੂਆਤ ਕੀਤੀ ਸੀ ਪਰ ਇਸ ਤੋਂ ਬਾਅਦ ਉਸ ਨੇ ਆਪਣੀਆਂ ਪੰਜੇ ਬਾਜ਼ੀਆਂ ਜਿੱਤੀਆਂ। ਹਾਲ ਹੀ 'ਚ ਅੰਡਰ-18 ਦਾ ਖਿਤਾਬ ਜਿੱਤਣ ਵਾਲੇ ਪ੍ਰਗਿਆਨੰਦਾ 6 ਹੋਰ ਖਿਡਾਰੀਆਂ ਦੇ ਨਾਲ ਸਾਂਝੇ ਦੂਜੇ ਸਥਾਨ 'ਤੇ ਹਨ। 7ਵੇਂ ਦੌਰ ਵਿਚ ਉਸ ਦਾ ਸਾਹਮਣਾ ਚੀਨ ਦੇ ਗ੍ਰੈਡਮਾਸਟਰ ਵਾਂਗ ਹਾਓ ਨਾਲ ਹੋਵੇਗਾ। ਰੂਸ ਦੇ 17 ਸਾਲਾ ਗ੍ਰੈਂਡਮਾਸਟਰ ਆਂਦਰੇ ਐਸਪੇਂਕੋ ਨੇ ਕਾਲ ਮੋਹਰਿਆਂ ਨਾਲ ਖੇਡਦਿਆਂ ਜਾਰਜੀਆ ਦੇ ਇਵਾਨ ਚੇਪਰਿਨੋਵ 'ਤੇ ਜਿੱਤ ਦਰਜ ਕੀਤੀ ਜਿਸ ਨਾਲ ਉਹ 5.5 ਅੰਕ ਲੈ ਕੇ ਚੋਟੀ 'ਤੇ ਪਹੁੰਚ ਗਏ। ਭਾਰ ਦੇ ਬੀ. ਅਧਿਬਾਨ, ਕੇ. ਸ਼ਸ਼ੀਕਰਮ, ਸ਼ਾਰਦੁਲ ਨਾਗਰੇ, ਕੀਰਤੀਕੇਅਨ ਮੁਰਲੀ ਅਤੇ ਐੱਸ. ਐੱਲ. ਨਾਰਾਇਣ ਦੇ ਬਰਾਬਰ 4.5 ਅੰਕ ਹਨ।


Related News