ਵਿਸ਼ਵ ਜੂਨੀਅਰ ਸ਼ਤਰੰਜ ''ਚ ਪ੍ਰਗਿਆਨੰਦਾ ਤੇ ਮੁਰਲੀ ਸਾਂਝੇ ਤੌਰ ''ਤੇ ਦੂਜੇ ਸਥਾਨ ''ਤੇ ਪਹੁੰਚੇ

10/21/2019 12:34:37 AM

ਨਵੀਂ ਦਿੱਲੀ (ਨਿਕਲੇਸ਼ ਜੈਨ)— ਵਿਸ਼ਵ ਜੂਨੀਅਰ ਸ਼ਤਰੰਜ ਚੈਂਪੀਅਨਸ਼ਿਪ ਦੇ ਰਾਊਂਡ 6 ਤੋਂ ਬਾਅਦ ਅਰਮੀਨੀਆ ਦੇ ਅਰਾਮ ਹਕੋਬਯਨ ਤੇ ਯੂਕ੍ਰੇਨ ਦੇ ਐਵਗੇਨੀ ਸਟੇਂਬੂਲਿਕ 5 ਅੰਕਾਂ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਚਲ ਰਿਹਾ ਹੈ, ਜਦਕਿ ਭਾਰਤ ਦਾ ਆਰ. ਪ੍ਰਗਿਆਨੰਦਾ ਤੇ ਮੁਰਲੀ ਕਾਰਤੀਕੇਅਨ 4.5 ਅੰਕਾਂ ਨਾਲ ਦੂਜੇ ਸਥਾਨ 'ਤੇ ਬਣੇ ਹੋਏ ਹਨ। ਰਾਊਂਡ-5 ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਵਿਸ਼ਵ ਅੰਡਰ-18 ਚੈਂਪੀਅਨ ਪ੍ਰਗਿਆਨੰਦਾ ਨੇ ਕਜ਼ਾਕਿਸਤਾਨ ਦੇ ਅਗਮਾਨੋਵ ਝਨਦੋਸ ਨੂੰ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਹਰਾਇਆ। ਕਵੀਨਸ ਇੰਡੀਅਨ ਓਪਨਿੰਗ ਵਿਚ ਪ੍ਰਗਿਆਨੰਦਾ ਨੇ 52 ਚਾਲਾਂ ਵਿਚ ਜਿੱਤ ਦਰਜ ਕੀਤੀ।
ਭਾਰਤ ਦੇ ਪ੍ਰਤੀਯੋਗਿਤਾ ਵਿਚ ਚੋਟੀ ਦੇ ਖਿਡਾਰੀ ਮੁਰਲੀ ਕਾਰਤੀਕੇਅਨ ਨੇ ਯੂਕ੍ਰੇਨ ਦੇ ਏਵਗੇਨੀ ਸਟੇਂਬੂਲਿਕ ਨਾਲ ਡਰਾਅ ਖੇਡਿਆ। ਭਾਰਤ ਦੇ ਮੌਜੂਦਾ ਰਾਸ਼ਟਰੀ ਚੈਂਪੀਅਨ ਅਰਵਿੰਦ ਚਿੰਦਬਾਂਰ ਵੀ ਫਾਰਮ ਵਿਚ ਪਰਤਣ ਵਿਚ ਕਾਮਯਾਬ ਰਿਹਾ। ਉਸ ਨੇ ਅਰਮੀਨੀਆ ਦੇ ਅਰਤੂਰ ਦਾਵਤਯਾਨ ਨੂੰ ਹਾਰਉਂਦਿਆਂ 4 ਅੰਕ ਬਣਾ ਲਏ ਹਨ।


Gurdeep Singh

Content Editor

Related News