ਅਭਿਆਸ ਮੈਚ : ਭਾਰਤ ਤੇ ਵੈਸਟਇੰਡੀਜ਼ ਬੋਰਡ ਵਿਚਾਲੇ ਮੈਚ ਹੋਇਆ ਡਰਾਅ
Tuesday, Aug 20, 2019 - 02:46 AM (IST)

ਏਂਟਿਗਾ— ਭਾਰਤ ਤੇ ਵੈਸਟਇੰਡੀਜ਼ ਬੋਰਡ ਪ੍ਰੈਜ਼ੀਡੈਂਟ ਇਲੈਵਨ ਵਿਚਾਲੇ 3 ਦਿਨਾ ਅਭਿਆਸ ਮੈਚ ਖੇਡਿਆ ਗਿਆ। ਜਿਸ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਪਹਿਲੀ ਪਾਰੀ 'ਚ 5 ਵਿਕਟਾਂ 297 ਦੌੜਾਂ ਬਣਾਈਆਂ ਸਨ। ਵੈਸਟਇੰਡੀਜ਼ ਦੀ ਪਹਿਲੀ ਪਾਰੀ 181 ਦੌੜਾਂ 'ਤੇ ਢੇਰ ਹੋ ਗਈ। ਦੂਜੀ ਪਾਰੀ 'ਚ ਅਜਿੰਕਯ ਰਹਾਨੇ (54) ਤੇ ਹਨੁਮਾ ਵਿਹਾਰੀ (64) ਦੇ ਅਰਧ ਸੈਂਕੜਿਆਂ ਨਾਲ ਭਾਰਤ ਨੇ ਵੈਸਟਇੰਡੀਜ਼ ਬੋਰਡ ਪ੍ਰੈਜ਼ੀਡੈਂਟ ਇਲੈਵਨ ਵਿਰੁੱਧ 3 ਦਿਨਾ ਅਭਿਆਸ ਮੈਚ ਦੇ ਆਖਰੀ ਦਿਨ ਸੋਮਵਾਰ ਨੂੰ ਇੱਥੇ ਲੰਚ ਤੋਂ ਬਾਅਦ 5 ਵਿਕਟਾਂ 'ਤੇ 188 ਦੌੜਾਂ ਬਣਾ ਕੇ ਆਪਣੀ ਦੂਜੀ ਪਾਰੀ ਖਤਮ ਐਲਾਨ ਕਰ ਦਿੱਤਾ। ਇਸ ਤਰ੍ਹਾਂ ਵੈਸਟਇੰਡੀਜ਼ ਬੋਰਡ ਪ੍ਰੈਜ਼ੀਡੈਂਟ ਇਲੈਵਨ ਨੂੰ ਜਿੱਤ ਲਈ 305 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਵੈਸਟਇੰਡੀਜ਼ ਟੀਮ ਨੇ ਦੂਜੀ ਪਾਰੀ 'ਚ 3 ਵਿਕਟਾਂ 'ਤੇ 47 ਦੌੜਾਂ ਬਣਾਈਆਂ ਸਨ ਤੇ ਤੀਜੇ ਦਿਨ ਦੀ ਖੇਡ ਖਤਮ ਹੋ ਗਈ , ਮੈਚ ਡਰਾਅ ਹੋ ਗਿਆ।