ਵਿਸ਼ਵ ਕੱਪ ਦੇ 8 ਘੰਟਿਆਂ ਤਕ ਪ੍ਰੋਗਰਾਮ ਪੇਸ਼ ਕਰੇਗਾ ਪਾਵਰ ਸਪੋਰਟਸ
Monday, May 20, 2019 - 10:57 PM (IST)

ਨਵੀਂ ਦਿੱਲੀ— ਆਈ. ਸੀ. ਸੀ. ਵਿਸ਼ਵ ਕੱਪ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਉਸਦੇ ਪ੍ਰਸ਼ੰੰਸਕਾਂ ਲਈ ਵੈੱਬ ਖੇਡ ਚੈਨਲ ਪਾਵਰ ਸਪੋਰਟਸ 30 ਮਈ ਤੋਂ 8 ਘੰਟੇ ਤਕ ਟੂਰਨਾਮੈਂਟ ਨਾਲ ਸੰਬੰਧਤ ਪ੍ਰੋਗਰਾਮਾਂ ਨੂੰ ਪੇਸ਼ ਕਰੇਗਾ। ਪਹਿਲੀ ਵਾਰ ਖੇਡਾਂ ਦੇ ਇਸ ਲਾਈਵ ਵੈੱਬ ਚੈਨਲ 'ਤੇ ਸਿਰਫ ਆਈ. ਸੀ. ਸੀ. ਵਿਸ਼ਵ ਕੱਪ ਦੇ ਪ੍ਰੋਗਰਾਮ ਹੀ ਪੇਸ਼ ਹੋਣਗੇ। ਇਹ ਪਲੇਟਫਾਰਮ 45 ਦਿਨਾਂ ਤਕ ਲਗਾਤਾਰ 8 ਘੰਟੇ ਸਿਰਫ ਵਿਸ਼ਵ ਕੱਪ ਦੇ ਪ੍ਰੋਗਰਾਮ ਦਿਖਾਏਗਾ, ਜਿਸ ਦੀ ਸ਼ੁਰੂਆਤ 30 ਮਈ 2019 ਤੋਂ ਹੋਵੇਗੀ। ਕ੍ਰਿਕਟ ਵਿਸ਼ਵ ਕੱਪ ਦੇ ਸ਼ਾਨਦਾਰ ਵਿਸ਼ਲੇਸ਼ਣ ਤੇ ਕਵਰੇਜ ਦੇ ਲਈ ਗੁਰੂਗ੍ਰਾਮ, ਮੁੰਬਈ, ਆਸਟਰੇਲੀਆ ਤੇ ਇੰਗਲੈਂਡ 'ਚ ਪਾਵਰ ਸਪੋਰਟਸ ਦੇ ਸਟੂਡੀਓ ਬਣਾਏ ਗਏ ਹਨ।