ਪੁਰਤਗਾਲ ਦੀਆਂ ਸਾਰੀਆਂ ਉਮੀਦਾਂ ਰੋਨਾਲਡੋ ''ਤੇ

Sunday, Jun 24, 2018 - 11:25 PM (IST)

ਪੁਰਤਗਾਲ ਦੀਆਂ ਸਾਰੀਆਂ ਉਮੀਦਾਂ ਰੋਨਾਲਡੋ ''ਤੇ

ਸਾਰਾਂਸਕ—ਪੁਰਤਗਾਲ ਦੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਦੌਰ ਵਿਚ ਜਾਣ ਦੀਆਂ ਸਾਰੀਆਂ ਉਮੀਦਾਂ ਆਪਣੇ ਚਮਤਕਾਰੀ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਸੋਮਵਾਰ ਨੂੰ ਈਰਾਨ ਵਿਰੁੱਧ ਹੋਣ ਵਾਲੇ ਗਰੁੱਪ-ਬੀ ਮੁਕਾਬਲੇ ਵਿਚ ਟੀਮ ਨੂੰ ਜਿੱਤ ਦਿਵਾਏ ਤੇ ਉਸ ਨੂੰ ਅਗਲੇ ਦੌਰ ਵਿਚ ਪਹੁੰਚਾਏ।
ਰੋਨਾਲਡੋ ਨੇ ਇਸ ਵਿਸ਼ਵ ਕੱਪ ਵਿਚ ਪੁਰਤਗਾਲ ਦੇ ਹੁਣ ਤਕ ਦੇ ਚਾਰੋਂ ਗੋਲ ਕੀਤੇ ਹਨ ਤੇ ਯੂਰਪੀਅਨ ਚੈਂਪੀਅਨ ਟੀਮ ਪੂਰੀ ਤਰ੍ਹਾਂ ਰੋਨਾਲਡੋ 'ਤੇ ਨਿਰਭਰ ਹੈ। ਗਰੁੱਪ-ਬੀ ਇਸ ਸਮੇਂ 'ਗਰੁੱਪ ਆਫ ਡੈੱਥ' ਬਣਿਆ ਹੋਇਆ ਹੈ। ਪੁਰਤਗਾਲ ਦੇ ਦੋ ਮੈਚਾਂ ਵਿਚੋਂ ਚਾਰ ਅੰਕ ਹਨ, ਜਦਕਿ ਈਰਾਨ ਦੇ ਇੰਨੇ ਹੀ ਮੈਚਾਂ 'ਚੋਂ ਤਿੰਨ ਅੰਕ ਹਨ। ਇਸ ਗਰੁੱਪ ਵਿਚ ਸਾਬਕਾ ਚੈਂਪੀਅਨ ਸਪੇਨ ਦੇ ਵੀ ਚਾਰ ਅੰਕ ਹਨ। ਸਪੇਨ ਦਾ ਆਖਰੀ ਮੁਕਾਬਲਾ ਟੂਰਨਾਮੈਂਟ 'ਚੋਂ ਬਾਹਰ ਹੋ ਚੁੱਕੇ ਮੋਰਾਕੋ ਨਾਲ ਹੈ, ਇਸ ਲਈ ਉਸ ਦਾ ਅੱਗੇ ਦਾ ਰਸਤਾ ਆਸਾਨ ਮੰਨਿਆ ਜਾ ਰਿਹਾ ਹੈ, ਜਦਕਿ ਪੁਰਤਗਾਲ ਤੇ ਈਰਾਨ ਵਿਚਾਲੇ ਇਹ 'ਕਰੋ ਜਾਂ ਮਰੋ' ਦਾ ਮੁਕਾਬਲਾ ਹੈ। ਜੇਕਰ ਈਰਾਨ ਉਲਟਫੇਰ ਕਰਦਾ ਹੈ ਤਾਂ ਉਹ ਨਾਕਆਊਟ ਦੌਰ 'ਚ ਚਲਾ ਜਾਵੇਗਾ ਪਰ ਇਸ ਚਮਤਕਾਰ ਲਈ ਉਸ ਨੂੰ ਰੋਨਾਲਡੋ ਵਰਗੇ ਚਮਤਕਾਰੀ ਨੂੰ ਕਾਬੂ ਕਰਨਾ ਪਵੇਗਾ।
ਦੂਜੇ ਪਾਸੇ ਪੁਰਤਗਾਲ ਨੂੰ ਅਗਲੇ ਦੌਰ ਵਿਚ ਜਾਣ ਲਈ ਸਿਰਫ ਈਰਾਨ ਨਾਲ ਡਰਾਅ ਖੇਡਣ ਦੀ ਲੋੜ ਹੈ।


Related News