ਟੀਮ ਇੰਡੀਆ ਲਈ ਪੂਨਮ ਯਾਦਵ ਨੇ ਬਣਾਇਆ ਵੱਡਾ ਰਿਕਾਰਡ, ਏਕਤਾ ਬਿਸ਼ਟ ਨੂੰ ਛੱਡਿਆ ਪਿੱਛੇ

02/25/2020 11:47:37 AM

ਸਪੋਰਟਸ ਡੈਸਕ : ਭਾਰਤੀ ਮਹਿਲਾ ਟੀਮ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ 'ਚ ਬੰਗਲਾਦੇਸ਼ ਖਿਲਾਫ ਸ਼ਾਨਦਾਰ ਜਿੱਤ ਦਰਜ ਕਰ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਇਸ ਜਿੱਤ 'ਚ ਭਾਰਤੀ ਮਹਿਲਾ ਗੇਂਦਬਾਜ਼ ਪੂਨਮ ਯਾਦਵ ਦਾ ਅਹਿਮ ਰੋਲ ਰਿਹਾ। ਪੂਨਮ ਯਾਦਵ ਨੇ ਬੰਗਲਾਦੇਸ਼ ਦੀ ਟੀਮ ਖਿਲਾਫ ਮੈਚ 'ਚ ਤਿੰਨ ਵਿਕਟਾਂ ਹਾਸਲ ਕੀਤੀਆਂ ਅਤੇ ਮੈਤ ਨੂੰ ਭਾਰਤ ਦੇ ਵੱਲ ਲਿਆ ਦਿੱਤਾ।

PunjabKesari

ਇਸ ਦੇ ਨਾਲ ਪੂਨਮ ਯਾਦਵ ਨੇ ਆਪਣੇ ਨਾਂ ਇਕ ਰਿਕਾਰਡ ਵੀ ਦਰਜ ਕਰਾ ਲਿਆ ਹੈ। ਪੂਨਮ ਯਾਦਵ ਨੇ ਬੰਗਲਾਦੇਸ਼ ਟੀਮ ਖਿਲਾਫ 3 ਵਿਕਟਾਂ ਲਈ ਅਤੇ ਇਸ ਦੇ ਨਾਲ ਹੀ ਉਹ ਭਾਰਤ ਲਈ ਇਕ ਟੀਮ ਖਿਲਾਫ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਖਿਡਾਰੀ ਬਣ ਗਈ ਹਨ। ਪੂਨਮ ਯਾਦਵ ਨੇ ਹੁਣ ਤਕ ਬੰਗਲਾਦੇਸ਼ ਖਿਲਾਫ ਖੇਡੇ ਮੈਚ 'ਚ ਕੁਲ 20 ਵਿਕਟਾਂ ਲਈਆਂ ਹਨ।PunjabKesari

ਇਸ ਦੇ ਨਾਲ ਉਨ੍ਹਾਂ ਨੇ ਸਾਥੀ ਖਿਡਾਰੀ ਏਕਤਾ ਬਿਸ਼ਟ ਦਾ ਰਿਕਾਰਡ ਤੋੜ ਦਿੱਤਾ। ਏਕਤਾ ਨੇ ਸ਼੍ਰੀਲੰਕਾਈ ਟੀਮ ਖਿਲਾਫ 19 ਵਿਕਟਾਂ ਲਈਆਂ ਹਨ। ਪੂਨਮ ਯਾਦਵ ਨੇ ਭਾਰਤ ਲਈ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਆਸਟਰੇਲੀਆ ਖਿਲਾਫ 4 ਵਿਕਟਾਂ ਹਾਸਲ ਸਨ ਅਤੇ ਭਾਰਤ ਦੀ ਜਿੱਤ 'ਚ ਅਹਿਮ ਯੋਗਦਾਨ ਦਿੱਤਾ ਸੀ।PunjabKesari


Related News