ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਪੂਜਾ ਦਾ ਤਮਗਾ ਪੱਕਾ

Friday, Apr 19, 2019 - 04:56 PM (IST)

ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਪੂਜਾ ਦਾ ਤਮਗਾ ਪੱਕਾ

ਬੈਂਕਾਕ— ਦੋ ਵਾਰ ਦੀ ਮਹਾਦੀਪੀ ਚੈਂਪੀਅਨਸ਼ਿਪ ਦੀ ਤਮਗਾ ਜੇਤੂ ਪੂਜਾ ਰਾਣੀ ਨੇ ਵੀਰਵਾਰ ਨੂੰ ਜਾਰੀ ਡਰਾਅ 'ਚ ਏਸ਼ੀਆਈ ਐਲੀਟ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਕੇ ਤਮਗਾ ਪੱਕਾ ਕੀਤਾ। ਮਹਿਲਾ 81 ਕਿਲੋਗ੍ਰਾਮ ਵਰਗ 'ਚ ਹਿੱਸਾ ਲੈ ਰਹੀ ਪੂਜਾ ਦੇ ਵਰਗ ਦੇ ਸਿਰਫ ਪੰਜ ਮੁੱਕੇਬਾਜ਼ ਹਨ। ਪੁਰਸ਼ 52 ਕਿਲੋਗ੍ਰਾਮ 'ਚ ਡੈਬਿਊ ਕਰਨ ਜਾ ਰਹੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਮਿਤ ਪੰਘਲ ਨੂੰ ਕੁਆਰਟਰ ਫਾਈਨਲ ਚ ਉਜ਼ਬੇਕਿਸਤਾਨ ਦੇ ਸਾਬਕਾ ਓਲੰਪਿਕ ਚੈਂਪੀਅਨ ਹਸਨਬਾਯ ਦੁਸੱਮਾਤੋਵ ਨਾਲ ਭਿੜਨਾ ਪੈ ਸਕਦਾ ਹ। ਅਮਿਤ ਨੂੰ ਪਹਿਲੇ ਦੌਰ 'ਚ ਬਾਈ ਮਿਲੀ।

ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਨਿਖਤ ਜ਼ਰੀਨ (51) ਆਪਣੀ ਮੁਹਿੰਮ ਦੀ ਸ਼ੁਰੂਆਤ ਕੰਬੋਡੀਆ ਦੀ ਸਤ੍ਰੇ ਪੋਵ ਨਾਓ ਦੇ ਖਿਲਾਫ ਕਰੇਗੀ ਜਦਕਿ ਲਵਲੀਨਾ ਬੋਰਗੋਹੇਨ (64 ਕਿਲੋਗ੍ਰਾਮ) ਨੂੰ ਕੁਆਰਟਰ ਫਾਈਨਲ 'ਚ ਚੀਨ ਦੀ ਵਿਸ਼ਵ ਚੈਂਪੀਅਨ ਚੇਨ ਚਿਨ ਨਾਲ ਭਿੜਨਾ ਹੈ। ਰਿਕਾਰਡ ਚੌਥੇ ਤਮਗੇ ਦੇ ਲਈ ਚੁਣੌਤੀ ਪੇਸ਼ ਕਰ ਰਹੇ ਸ਼ਿਵ ਥਾਪਾ (60 ਕਿਲੋਗ੍ਰਾਮ) ਪਹਿਲੇ ਦੌਰ 'ਚ ਕੋਰੀਆ ਦੇ ਕਿਮ ਵੋਨਹੋ ਨਾਲ ਭਿੜਨਗੇ। ਕਵਿੰਦਰ ਸਿੰਘ ਬਿਸ਼ਟ, ਆਸ਼ੀਸ਼ ਕੁਮਾਰ, ਬ੍ਰਿਜੇਸ਼ ਯਾਦਵ ਅਤੇ ਨਮਨ ਤੰਵਰ ਨੂੰ ਪੁਰਸ਼ ਵਰਗ ਦੇ ਪਹਿਲੇ ਦੌਰ 'ਚ ਬਾਈ ਮਿਲੀ ਹੈ। ਸਿਮਰਨਜੀਤ ਕੌਰ ਅਤੇ ਪਜਾ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਹੈ।


author

Tarsem Singh

Content Editor

Related News