ਪੁਲਸ ਨੇ ਬਾਰਸੀਲੋਨਾ ਦੇ ਸਾਬਕਾ ਮੁਖੀ ਨੂੰ ਲਿਆ ਹਿਰਾਸਤ ’ਚ

Tuesday, Mar 02, 2021 - 09:37 PM (IST)

ਪੁਲਸ ਨੇ ਬਾਰਸੀਲੋਨਾ ਦੇ ਸਾਬਕਾ ਮੁਖੀ ਨੂੰ ਲਿਆ ਹਿਰਾਸਤ ’ਚ

ਮੈਡ੍ਰਿਡ– ਸਪੇਨ ਦੀ ਪੁਲਸ ਨੇ ਬਾਰਸੀਲੋਨਾ ਸਟੇਡੀਅਮ ਵਿਚ ਛਾਪੇ ਦੀ ਕਾਰਵਾਈ ਤੋਂ ਬਾਅਦ ਇਸ ਫੁੱਟਬਾਲ ਕਲੱਬ ਦੇ ਸਾਬਕਾ ਮੁਖੀ ਜੋਸੇਪ ਮਾਰੀਆ ਬੋਰਟੋਮਿਊ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਕਲੱਬ ਦੇ ਮੁਖੀ ਅਹੁਦੇ ਦੀਆਂ ਚੋਣਾਂ ਵਿਚ ਇਕ ਹਫਤੇ ਤੋਂ ਵੀ ਘੱਟ ਸਮਾਂ ਬਚਿਆ ਹੈ। ਇਹ ਕਾਰਵਾਈ ਪਿਛਲੇ ਸਾਲ ਦੇ ‘ਬਾਰਸਾਗੇਟ’ ਮਾਮਲੇ ਦੇ ਸਬੰਧ ਵਿਚ ਕੀਤੀ ਗਈ, ਜਿਸ ਵਿਚ ਕਲੱਬ ਦੇ ਅਧਿਕਾਰੀਆਂ ’ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਮੌਜੂਦਾ ਤੇ ਸਾਬਕਾ ਖਿਡਾਰੀਆਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਈ, ਜਿਹੜੇ ਕਲੱਬ ਤੇ ਤਤਕਾਲੀਨ ਮੁਖੀ ਬੋਰਟੋਮਿਊ ਦੇ ਆਲੋਚਕ ਸਨ।

ਇਹ ਖ਼ਬਰ ਪੜ੍ਹੋ- ਸਾਨੀਆ ਨੇ ਜਿੱਤ ਨਾਲ ਕੀਤੀ ਟੈਨਿਸ ਕੋਰਟ ’ਤੇ ਵਾਪਸੀ


ਪੁਲਸ ਨੇ ਹਿਰਾਸਤ ਵਿਚ ਲਏ ਗਏ ਲੋਕਾਂ ਦੇ ਨਾਂ ਨਹੀਂ ਦੱਸੇ ਪਰ ਮੁਖੀ ਅਹੁਦੇ ਦੇ ਦਾਅਵੇਦਾਰ ਜੋਆਨ ਲਾਪੋਰਟੋ ਨੇ ਸਪੇਨ ਦੇ ਮੀਡੀਆ ਦੀਆਂ ਖਬਰਾਂ ਵਿਚ ਪੁਸ਼ਟੀ ਕੀਤੀ ਹੈ ਕਿ ਬੋਰਟੋਮਿਊ ਹਿਰਾਸਤ ਵਿਚ ਲਏ ਗਏ ਲੋਕਾਂ ਵਿਚ ਸ਼ਾਮਲ ਹੈ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News