PM ਮੋਦੀ ਨੇ ਨਿਕਹਤ ਜ਼ਰੀਨ ਨੂੰ ਮਹਿਲਾ ਬਾਕਸਿੰਗ ''ਚ ਵਿਸ਼ਵ ਚੈਂਪੀਅਨ ਬਣਨ ''ਤੇ ਦਿੱਤੀ ਵਧਾਈ

Friday, May 20, 2022 - 11:46 AM (IST)

PM ਮੋਦੀ ਨੇ ਨਿਕਹਤ ਜ਼ਰੀਨ ਨੂੰ ਮਹਿਲਾ ਬਾਕਸਿੰਗ ''ਚ ਵਿਸ਼ਵ ਚੈਂਪੀਅਨ ਬਣਨ ''ਤੇ ਦਿੱਤੀ ਵਧਾਈ

ਨਵੀਂ ਦਿੱਲੀ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਨਿਕਹਤ ਜ਼ਰੀਨ ਨੂੰ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਫਲਾਈਵੇਟ (52 ਕਿਲੋ) ਵਰਗ 'ਚ ਸੋਨ ਤਮਗ਼ਾ ਜਿੱਤਣ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਦੇਸ਼ ਨੂੰ ਮਾਣ ਮਹਿਸੂਸ ਕਰਾਇਆ ਹੈ। ਜ਼ਰੀਨ ਨੇ ਇੰਸਤਾਂਬੁਲ 'ਚ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਫਲਾਈਵੇਟ (52 ਕਿਲੋਗ੍ਰਾਮ) ਵਰਗ ਦੇ ਇਕਤਰਫਾ ਫਾਈਨਲ 'ਚ ਥਾਈਲੈਂਡ ਦੀ ਜਿਟਪੋਂਗ ਜੁਟਾਮਸ ਨੂੰ 5-0 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ। 

ਇਹ ਵੀ ਪੜ੍ਹੋ : RCB vs GT : ਵਿਰਾਟ ਦੇ ਅਰਧ ਸੈਂਕੜੇ ਦੀ ਬਦੌਲਤ ਬੈਂਗਲੁਰੂ ਨੇ 8 ਵਿਕਟਾਂ ਨਾਲ ਜਿੱਤਿਆ ਮੈਚ

ਮੋਦੀ ਨੇ ਟਵੀਟ ਕੀਤਾ, 'ਸਾਡੇ ਮੁੱਕੇਬਾਜ਼ਾਂ ਨੇ ਸਾਨੂੰ ਮਾਣ ਮਹਿਸੂਸ ਕਰਾਇਆ ਹੈ। ਨਿਕਹਤ ਜ਼ਰੀਨ ਨੂੰ ਸੋਨ ਤਮਗ਼ਾ ਜਿੱਤਣ 'ਤੇ ਵਧਾਈ।' ਉਨ੍ਹਾਂ ਨੇ ਅੱਗੇ ਲਿਖਿਆ, 'ਮੈਂ ਮਨੀਸ਼ਾ ਮੋਨ ਤੇ ਪਰਵੀਨ ਹੁੱਡਾ ਨੂੰ ਵੀ ਕਂਸੀ ਤਮਗ਼ਾ ਜਿੱਤਣ 'ਤੇ ਵਧਾਈ ਦਿੰਦਾ ਹਾਂ।'

PunjabKesari

ਇਸ ਜਿੱਤ ਦੇ ਨਾਲ 2019 ਏਸ਼ੀਆਈ ਚੈਂਪੀਅਨਸ਼ਿਪ ਦੀ ਕਾਂਸੀ ਤਮਗ਼ਾ ਜੇਤੂ ਜ਼ਰੀਨ ਵਿਸ਼ਵ ਚੈਂਪੀਅਨਸ਼ਿਪ ਬਣਨ ਵਾਲੀ ਸਿਰਫ਼ ਪੰਜਵੀਂ ਭਾਰਤੀ ਮਹਿਲਾ ਮੁੱਕੇਬਾਜ਼ ਬਣੀ। 6 ਵਾਰ ਦੀ ਚੈਂਪੀਅਨ ਐੱਮ. ਸੀ. ਮੈਰੀਕਾਮ (2002, 2005, 2006, 2008, 2010 ਤੇ 2018), ਸਰਿਤਾ ਦੇਵੀ (2006), ਜੇਨੀ ਆਰ. ਐੱਲ. (2006) ਤੇ ਲੇਖਾ ਕੇ. ਸੀ. ਇਸ ਤੋਂ ਪਹਿਲਾਂ ਵਿਸ਼ਵ ਖ਼ਿਤਾਬ ਜਿੱਤ ਚੁੱਕੀਆਂ ਹਨ। ਜ਼ਰੀਨ ਤੋਂ ਇਲਾਵਾ ਮਨੀਸ਼ਾ ਮੋਨ (57 ਕਿਲੋ) ਤੇ ਪਰਵੀਨ ਹੁੱਡਾ (63 ਕਿਲੋ) ਨੇ ਕਾਂਸੀ ਤਮਗ਼ੇ ਜਿੱਤੇ।

ਇਹ ਵੀ ਪੜ੍ਹੋ : ਪੋਸ਼ਾਕ ਉੱਤੇ ‘ਜੰਗ ਦੇ ਸਮਰਥਨ’ ਵਾਲਾ ਚਿੰਨ੍ਹ ਲਾਉਣ 'ਤੇ ਰੂਸ ਦੇ ਜਿਮਨਾਸਟ ਖ਼ਿਲਾਫ਼ ਸਖ਼ਤ ਕਾਰਵਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News