ਵਿਸ਼ਵ ਕੱਪ ਫਾਈਨਲ ਦੀ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਸਾਨੂੰ ਹੌਸਲਾ ਦੇਣ ਆਉਣਾ ਵੱਡੀ ਗੱਲ : ਸੂਰਯਕੁਮਾਰ

Sunday, Nov 26, 2023 - 01:49 PM (IST)

ਸਪੋਰਟਸ ਡੈਸਕ- ਭਾਰਤੀ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਵਿਸ਼ਵ ਕੱਪ ਫਾਈਨਲ ਵਿਚ ਮਿਲੀ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੇਰਣਾਦਾਇਕ ਸ਼ਬਦਾਂ ਲਈ ਸ਼ਨੀਵਾਰ ਨੂੰ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਟੀਮ ਅਗਲੇ ਸਾਲ ਟੀ-20 ਵਿਸ਼ਵ ਕੱਪ ਵਿਚ ਇਸੇ ਜਜ਼ਬੇ ਨਾਲ ਖੇਡਣਾ ਜਾਰੀ ਰੱਖੇਗੀ। ਭਾਰਤ ਪਿਛਲੇ ਐਤਵਾਰ ਨੂੰ ਵਿਸ਼ਵ ਕੱਪ ਫਾਈਨਲ ਵਿਚ ਆਸਟਰੇਲੀਆ ਹੱਥੋਂ 6 ਵਿਕਟਾਂ ਨਾਲ ਹਾਰ ਗਿਆ ਸੀ, ਜਿਸ ਨਾਲ ਵਨ ਡੇ ਵਿਸ਼ਵ ਕੱਪ ਵਿਚ ਉਸਦਾ 1 ਸਾਲ ਬਾਅਦ ਟਰਾਫੀ ਜਿੱਤਣ ਦਾ ਸੁਪਨਾ ਵੀ ਟੁੱਟ ਗਿਆ ਸੀ। ਇਸ ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਖਿਡਾਰੀਆਂ ਨੂੰ ਹੌਸਲਾ ਦੇਣ ਲਈ ਟੀਮ ਦੇ ਡ੍ਰੈਸਿੰਗ ਰੂਮ ਵਿਚ ਪਹੁੰਚ ਗਏ ਸਨ।

ਇਹ ਵੀ ਪੜ੍ਹੋ : ਅੰਡਰ-19 ਏਸ਼ੀਆ ਕੱਪ ਲਈ ਟੀਮ ਇੰਡੀਆ ਦਾ ਐਲਾਨ, ਪੰਜਾਬ ਦੇ ਉਦੈ ਸਹਾਰਨ ਨੂੰ ਮਿਲੀ ਕਪਤਾਨੀ

ਸੂਰਯਕੁਮਾਰ ਇਸ ਸਮੇਂ ਆਸਟਰੇਲੀਆ ਵਿਰੁੱਧ 5 ਮੈਚਾਂ ਦੀ ਟੀ-20 ਲੜੀ ਵਿਚ ਟੀਮ ਦੀ ਅਗਵਾਈ ਕਰ ਰਿਹਾ ਹੈ। ਉਸ ਨੇ ਕਿਹਾ,‘‘ਵਿਸ਼ਵ ਕੱਪ ਫਾਈਨਲ ਦੇ ਤੁਰੰਤ ਬਾਅਦ ਅਸੀਂ ਡ੍ਰੈਸਿੰਗ ਰੂਮ ਵਿਚ ਬੈਠੇ ਸੀ ਤੇ ਤਦ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਡ੍ਰੈਸਿੰਗ ਰੂਮ ਵਿਚ ਆ ਗਏ। ਉਨ੍ਹਾਂ ਨੇ ਸਾਰਿਆਂ ਨੂੰ ਪ੍ਰੇਰਣਾਦਾਇਕ ਸ਼ਬਦ ਕਹੇ। ਉਹ ਹਰ ਖਿਡਾਰੀ ਨਾਲ ਮਿਲੇ ਤੇ ਸਾਨੂੰ ਅੱਗੇ ਵਧਣ ਦੀ ਗੱਲ ਕੀਤੀ ਜਿਵੇਂ ਕਿ ਖੇਡ ਵਿਚ ਹੁੰਦਾ ਹੈ ਤੇ ਸਾਨੂੰ ਅੱਗੇ ਵਧਣਾ ਹੀ ਹੋਵੇਗਾ।’’

ਇਹ ਵੀ ਪੜ੍ਹੋ : ਸੁਮਿਤ ਨਾਗਲ ਤੇ ਸ਼ਸ਼ੀਕੁਮਾਰ ਮੁਕੰਦ ਨੇ ਡੇਵਿਸ ਕੱਪ ਲਈ ਪਾਕਿਸਤਾਨ ਜਾਣ ਤੋਂ ਕੀਤਾ ਇਨਕਾਰ

ਸੂਰਯਕੁਮਾਰ ਨੇ ਕਿਹਾ, ‘‘ਸਾਨੂੰ ਇਸ ਹਾਰ ਨੂੰ ਭੁੱਲਣ ਵਿਚ ਕੁਝ ਸਮਾਂ ਲੱਗੇਗਾ ਪਰ ਉਨ੍ਹਾਂ ਦਾ 5-6 ਮਿੰਟ ਤਕ ਸਾਰਿਆਂ ਨੂੰ ਪ੍ਰੇਰਣਾਦਾਇਕ ਸ਼ਬਦ ਕਹਿਣਾ ਤੇ ਸਾਡੇ ਨਾਲ ਮੁਲਾਕਾਤ ਕਰਨਾ ਵੱਡੀ ਚੀਜ਼ ਹੈ ਕਿਉਂਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਅਸੀਂ ਉਨ੍ਹਾਂ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣੀਆਂ, ਉਨ੍ਹਾਂ ਦੇ ਨਾਲ ਸਮਾਂ ਬਿਤਾਇਆ ਤੇ ਅਸੀਂ ਉਨ੍ਹਾਂ ਦੇ ਸੁਝਾਵਾਂ ਦਾ ਅਨੁਸਰਣ ਕਰਨ ਦੀ ਕੋਸ਼ਿਸ਼ ਕਰਾਂਗੇ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News