ਫਿਡੇ ਵਿਸ਼ਵ ਸ਼ਤਰੰਜ ਕੱਪ ਅੱਜ ਤੋਂ ਸ਼ੁਰੂ

Tuesday, Sep 10, 2019 - 02:25 AM (IST)

ਫਿਡੇ ਵਿਸ਼ਵ ਸ਼ਤਰੰਜ ਕੱਪ ਅੱਜ ਤੋਂ ਸ਼ੁਰੂ

ਕਾਂਤੀ ਮਨਸੀਸਕ (ਰੂਸ) (ਨਿਕਲੇਸ਼ ਜੈਨ)—10 ਸਤੰਬਰ ਤੋਂ ਸ਼ੁਰੂ ਹੋ ਰਹੇ ਫਿਡੇ ਵਿਸ਼ਵ ਸ਼ਤਰੰਜ ਕੱਪ ਵਿਚ ਭਾਰਤ ਨੂੰ ਇਸ ਵਾਰ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ ਪਰ ਭਾਰਤ ਦੇ ਨੌਜਵਾਨ ਖਿਡਾਰੀਆਂ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਵਿਸ਼ੇਸ਼ ਤੌਰ 'ਤੇ ਹੁਣ ਜਦੋਂ ਜ਼ਬਰਦਸਤ ਲੈਅ ਵਿਚ ਚੱਲ ਰਿਹਾ ਵਿਸ਼ਵ ਨੰਬਰ-16 ਪੇਂਟਾਲਾ ਹਰਿਕ੍ਰਿਸ਼ਣਾ ਤੇ ਵਿਸ਼ਵ ਨੰਬਰ-32 ਵਿਦਿਤ ਗੁਜਰਾਤੀ ਤੋਂ ਵੱਡੀ ਉਮੀਦ ਹੈ। ਉਨ੍ਹਾਂ ਤੋਂ ਇਲਾਵਾ ਇਥੇ ਅਧਿਬਨ ਭਾਸਕਰਨ, ਸੂਰਯ ਸ਼ੇਖਰ ਗਾਂਗੁਲੀ, ਐੱਸ. ਪੀ. ਸੇਥੂਰਮਨ ਆਪਣੇ ਦਿਨ ਕਿਸੇ ਵੀ ਵੱਡੇ ਨਾਂ ਨੂੰ ਝਟਕਾ ਦੇ ਸਕਦੇ ਹਨ। ਅਭਿਜੀਤ ਗੁਪਤਾ, ਮੁਰਲੀ ਕਾਰਤੀਕੇਅਨ, ਅਰਵਿੰਦ ਚਿਦਾਂਬਰਮ ਤੇ ਐੱਸ. ਐੱਲ. ਨਾਰਾਇਣਨ ਵੀ ਜੇਕਰ ਆਪਣੀ ਖੇਡ ਦੇ ਪੱਧਰ ਨੂੰ ਉੱਚਾ ਚੁੱਕ ਸਕੇ ਤਾਂ ਵੱਡਾ ਉਲਟਫੇਰ ਕਰ ਸਕਦੇ ਹਨ। ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੇ 15 ਸਾਲਾ ਨਿਹਾਲ ਸਰੀਨ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ।
ਪ੍ਰਤੀਯੋਗਿਤਾ ਨਾਕਆਊਟ ਦੇ ਆਧਾਰ 'ਤੇ ਖੇਡੀ ਜਾਵੇਗੀ ਤੇ ਹਰ ਰਾਊਂਡ ਵਿਚ ਖਿਡਾਰੀ ਆਪਸ ਵਿਚ 2 ਕਲਾਸੀਕਲ ਮੁਕਾਬਲੇ ਖੇਡਣਗੇ ਤੇ ਨਤੀਜਾ ਨਾ ਆਉਣ ਦੀ ਸਥਿਤੀ ਵਿਚ ਟਾਈਬ੍ਰੇਕ ਰਾਹੀਂ ਜੇਤੂ ਦਾ ਫੈਸਲਾ ਹੋਵੇਗਾ। ਕੁਲ 128 ਖਿਡਾਰੀ ਪਹਿਲੇ ਰਾਊਂਡ ਵਿਚ ਹਿੱਸਾ ਲੈਣਗੇ। ਫਾਈਨਲ 'ਚ 4 ਕਲਾਸੀਕਲ ਮੈਚ ਹੋਣਗੇ ਤੇ ਇਹ 30 ਸਤੰਬਰ ਤੋਂ 4 ਅਕਤੂਬਰ ਤਕ ਖੇਡੇ ਜਾਣਗੇ।


author

Gurdeep Singh

Content Editor

Related News