ਸਿਰਫ 13 ਮੈਚ ਖੇਡਣ ਵਾਲਾ ਇਹ ਕ੍ਰਿਕਟਰ ਬਣਿਆ ਇੰਗਲੈਂਡ ਟੀਮ ਦਾ ਕੋਚ

Monday, Oct 07, 2019 - 04:04 PM (IST)

ਸਿਰਫ 13 ਮੈਚ ਖੇਡਣ ਵਾਲਾ ਇਹ ਕ੍ਰਿਕਟਰ ਬਣਿਆ ਇੰਗਲੈਂਡ ਟੀਮ ਦਾ ਕੋਚ

ਲੰਡਨ : ਇੰਗਲੈਂਡ ਨੇ ਕ੍ਰਿਸ ਸਿਲਵਰਵੁੱਡ ਨੂੰ ਆਪਣਾ ਨਵਾਂ ਮੁੱਖ ਕ੍ਰਿਕਟ ਕੋਚ ਨਿਯੁਕਤ ਕੀਤਾ ਹੈ। ਉਹ ਟ੍ਰੇਵਰ ਬੇਲਿਸ ਦੀ ਜਗ੍ਹਾ ਲੈਣਗੇ ਜਿਸਦਾ ਕਰਾਰ ਪਿਛਲੇ ਮਹੀਨੇ ਖਤਮ ਹੋ ਗਿਆ ਸੀ। ਸਿਲਵਰਵੁੱਡ ਪਿਛਲੇ 2 ਸਾਲਾਂ ਤੋਂ ਇੰਗਲੈਂਡ ਟੀਮ ਦੇ ਤੇਜ਼ ਗੇਂਦਬਾਜ਼ੀ ਕੋਚ ਦੀ ਭੂਮਿਕਾ ਨਿਭਾ ਰਹੇ ਸਨ। ਭਾਰਤ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਕੋਚ ਗੈਰੀ ਕਰਸਟਨ ਅਤੇ ਸਰੇ ਦੇ ਕ੍ਰਿਕਟ ਡਾਈਰੈਕਟਰ ਏਲੇਕ ਸਟੀਵਰਟ ਆਸਟਰੇਲੀਆ ਦੇ ਬੇਲਿਸ ਦੀ ਜਗ੍ਹਾ ਲੈਣ ਦੇ ਦਾਅਵੇਦਾਰ ਸੀ। ਇੰਗਲੈਂਡ ਦੇ ਪੁਰਸ਼ ਕ੍ਰਿਕਟ ਦੇ ਮੈਨੇਜਿੰਗ ਡਾਈਰੈਕਟਰ ਐਸ਼ਲੇ ਜਾਈਲਸ ਨੇ ਹਾਲਾਂਕਿ ਸਿਲਵਰਵੁੱਡ ਨੂੰ 'ਆਮ ਉਮੀਦਵਾਰ' ਕਰਾਰ ਦਿੱਤਾ।

ਜਾਈਲਸ ਨੇ ਕਿਹਾ, ''ਮੇਰਾ ਮੰਨਣਾ ਹੈ ਕਿ ਉਹ ਅਜਿਹਾ ਵਿਅਕਤੀ ਹੈ ਕਿ ਜਿਸ ਦੀ ਸਾਨੂੰ ਸਾਡੀ ਕੌਮਾਂਤਰੀ ਟੀਮ ਨੂੰ ਅੱਗੇ ਲਿਜਾਣ ਲਈ ਜ਼ਰੂਰਤ ਹੈ। ਉਹ ਅਜਿਹਾ ਵਿਅਕਤੀ ਹੈ ਜਿਸ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਪਰ ਇਹ ਉਸਦੀ ਸਾਡੇ ਢਾਂਚੇ ਅਤੇ ਪ੍ਰਣਾਲੀ ਗਹਿਰੀ ਸਮਝ, ਟੈਸਟ ਕਪਤਾਨ ਜੋ ਰੂਟ ਅਤੇ ਸੀਮਤ ਓਵਰਾਂ ਦੇ ਕਪਤਾਨ ਇਓਨ ਮੋਰਗਨ ਨਾਲ ਕਰੀਬੀ ਰਿਸ਼ਤੇ ਹਨ ਜਿਸ ਨਾਲ ਅਗਲੇ ਕੁਝ ਸਾਲਾਂ ਵਿਚ ਸਾਨੂੰ ਆਪਣੀ ਯੋਜਨਾ ਤਿਆਰ ਕਰਨ 'ਚ ਮਦਦ ਮਿਲੇਗੀ।''

PunjabKesari

ਇੰਗਲੈਂਡ ਲਈ 1996 ਤੋਂ 2002 ਵਿਚਾਲੇ 6 ੈਟਸਟ ਅਤੇ 7 ਵਨ ਡੇ ਕੌਮਾਂਤਰੀ ਮੈਚ ਖੇਡਣ ਵਾਲੇ 44 ਸਾਲਾ ਸਿਲਵਰਵੁੱਡ ਦੇ ਮਾਰਗਦਰਸ਼ਨ ਵਿਚ ਏਸੇਕਸ ਨੇ 2017 ਵਿਚ ਕਾਊਂਟੀ ਚੈਂਪੀਅਨਸ਼ਿਪ ਜਿੱਤੀ, ਜਿਸ ਤੋਂ ਬਾਅਦ ਉਹ ਰਾਸ਼ਟਰੀ ਟੀਮ ਨਾਲ ਜੁੜ ਗਏ। ਸਿਲਵਰਵੁੱਡ ਨੇ ਕਿਹਾ ਕਿ ਉਹ ਆਪਣੀ ਨਵੀਂ ਭੂਮਿਕਾ ਨੂੰ ਲੈ ਕੇ ਰੋਮਾਂਚਿਤ ਹਨ। ਸਿਲਵਰਵੁੱਡ ਨੇ ਕਿਹਾ ਕਿ ਕਾਫੀ ਹੁਨਰ ਸਾਹਮਣੇ ਆ ਰਿਹਾ ਹੈ ਅਤੇ ਇਸ ਵਿਚ ਤਰੱਕੀ ਦੀ ਕਾਫੀ ਸਮਰੱਥਾ ਹੈ।''


Related News